Wednesday, July 29, 2026

ਕੁਠਾਲਾ ਸਕੂਲ ਲਈ ਸਮਾਜਸੇਵੀ ਪਰਿਵਾਰ ਨੇ ਦਿੱਤੇ 60 ਬੈਂਚ

ਸੰਦੌੜ, 5 ਮਾਰਚ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਕੁਠਾਲਾ ਵਿਖੇ ਸਕੂਲ ਇੰਚਾਰਜ ਸੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ PUNJ0503201923ਕਰਵਾਏ ਗਏ ਸਮਾਗਮ ਦੌਰਾਨ ਮਰਹੂਮ ਯਾਦਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਕੁਠਾਲਾ ਦੀ ਯਾਦ ਵਿਚ ਸਕੂਲੀ ਬੱਚਿਆਂ ਦੇ ਬੈਠਣ ਲਈ 60 ਦੇ ਕਰੀਬ ਨਵੇਂ ਬੈਂਚ ਸਕੂਲ ਪ੍ਰਬੰਧਕਾਂ ਨੂੰ ਸੌਂਪੇ ਗਏ।ਸਮਾਜਸੇਵੀ ਪਰਿਵਾਰ ਵੱਲੋਂ ਮਾਤਾ ਗੁਰਮੇਲ ਕੌਰ, ਕਮਿੱਕਰ ਸਿੰਘ ਖੱਟੜਾ, ਗੋਲਡੀ ਖਟੜਾ, ਸੰਦੀਪ ਖਟੜਾ ਨੇ ਬੈਂਚ ਵੰਡਣ ਦੀ ਰਸਮ ਅਦਾ ਕੀਤੀ।ਸਕੂਲ ਪ੍ਰਬੰਧਕਾਂ ਅਤੇ ਪਿੰਡ ਦੇ ਮੋਹਤਬਰਾਂ ਨੇ ਸਮਾਜਸੇਵੀ ਪਰਿਵਾਰ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸਰਪੰਚ ਗੁਰਲਵਲੀਨ ਸਿੰਘ ਕੁਠਾਲਾ, ਬਲਬੀਰ ਸਿੰਘ ਸੰਧੂ, ਤਲਵੀਰ ਸਿੰਘ ਕਾਲਾ, ਗੁਰਮੀਤ ਸਿੰਘ, ਜਗਦੀਪ ਸਿੰਘ, ਗਗਨਦੀਪ ਸਿੰਘ, ਪ੍ਰਦੀਪ ਸਿੰਘ ਪਹਿਲਵਾਨ, ਜਗਦੇਵ ਸਿੰਘ, ਹਰਵਿਨ ਖਟੜਾ, ਲੱਕੀ ਖਟੜਾ, ਹਰਵਿੰਦਰ ਸਿੰਘ, ਜਸਪਾਲ ਸਿੰਘ ਚਹਿਲ, ਰਾਜਵੰਤ ਸਿੰਘ ਬੰਟੀ, ਦਵਿੰਦਰ ਸਿੰਘ, ਰਾਮਿੰਦਰ ਮਾਨ, ਕੁਲਬੀਰ ਸਿੰਘ, ਕਰਮਜੀਤ ਸਿੰਘ ਮਾਨ, ਗੁਰੀ ਚਹਿਲ, ਗੁਰਮੀਤ ਸਿੰਘ ਅਤੇ ਲਖਵੀਰ ਸਿੰਘ ਆਦਿ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply