ਮਲੋਟ, 6 ਮਾਰਚ (ਪੰਜਾਬ ਪੋਸਟ- ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਪੰਜਾਬ ਸਰਕਾਰ ਵਲੋਂ ਮਾਈ ਭਾਗੋ ਵਿੱਦਿਆ
ਸਕੀਮ ਤਹਿਤ ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ।ਇਸ ਮੌਕੇ ਇੱਕ ਸਾਦਾ ਸਮਾਗਮ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ `ਤੇ ਦੇਵਰਾਜ ਪੱਪੀ ਸਾਬਕਾ ਪ੍ਰਧਾਨ ਨਗਰ ਪਾਲਿਕਾ ਮਲੋਟ, ਨੱਥੂ ਰਾਮ ਗਾਂਧੀ ਸ਼ਹਿਰੀ ਪ੍ਰਧਾਨ ਕਾਂਗਰਸ ਪਾਰਟੀ, ਮੁਨੀਸ਼ ਵਰਮਾ ਸਾਬਕਾ ਸੈਨੇਟ ਮੈਂਬਰ, ਪਰਮਿੰਦਰ ਸਿੰਘ ਭੱਟੀ ਯੂਥ ਆਗੂ, ਹਿੰਮਤ ਸਿੰਘ, ਸ੍ਰੀਮਤੀ ਸਿਮਰਨ ਕੌਰ ਚੇਅਰਪਰਸਨ ਸਕੂਲ ਮੈਨੇਜਮੈਂਟ ਕਮੇਟੀ ਸ਼ਾਮਲ ਹੋਏ। ਸਟੇਜ ਸੰਚਾਲਨ ਜਸਵਿੰਦਰ ਸਿੰਘ ਡੀ.ਪੀ.ਈ ਕੁਰਾਈ ਵਾਲਾ ਨੇ ਕੀਤਾ।ਆਏਂ ਹੋਏ ਮੁੱਖ ਮਹਿਮਾਨਾਂ ਨੇ ਸਾਇਕਲ ਵੰਡਣ ਦੀ ਰਸਮ ਅਦਾ ਕੀਤੀ ਤੇ ਸਕੂਲ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ।ਸਕੂਲ ਦੇ ਪ੍ਰਿੰਸੀਪਲ ਵਿਜੇ ਗਰਗ ਨੇ ਮੁੱਖ ਮਹਿਮਾਨ ਤੇ ਪਤਵੰਤਿਆਂ ਨੂੰ `ਜੀ ਆਇਆ` ਆਖਿਆ।ਇਸ ਮੌਕੇ ਅਮਰਜੀਤ ਸਿੰਘ ਲੈਕਚਰਾਰ ਪੰਜਾਬੀ ਅਤੇ ਸਟਾਫ ਮੈਂਬਰ ਹਾਜ਼ਰ ਸਨ।
Check Also
ਵੋਟਰ ਆਪਣੀ ਪਛਾਣ ਲਈ ਈਪਿਕ ਕਾਰਡ ਤੋਂ ਇਲਾਵਾ ਹੋਰ 15 ਦਸਤਾਵੇਜ਼ਾਂ ਦੀ ਵੀ ਕਰ ਸਕਣਗੇ ਵਰਤੋਂ – ਜਿਲ੍ਹਾ ਚੋਣ ਅਫਸਰ
ਅਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ …
Punjab Post Daily Online Newspaper & Print Media