ਭੀਖੀ, 6 ਮਾਰਚ (ਪੰਜਾਬ ਪੋਸਟ- ਕਮਲ ਜਿੰਦਲ) – ਕਸਬਾ ਭੀਖੀ ਵਿਖੇ ਮਾਨਸਾ ਕੌਆਪ੍ਰੇਟਿਵ ਬੈਂਕ ਲਿਮ. ਵਲੋਂ ਐਫ.ਐਲ.ਸੀ ਸਕੀਮ ਤਹਿਤ ਡੀ.ਐਮ ਹਰਵਿੰਦਰ
ਸਿੰਘ ਢਿੱਲੋਂ, ਵਿਸ਼ਾਲ ਗਰਗ ਜਿਲ੍ਹਾ ਮੈਨੇਜਰ ਅਤੇ ਡੀ.ਡੀ ਐਮ ਨਾਬਾਰਡ ਚੰਦੀ ਰਾਮ ਦੀ ਅਗਵਾਈ ਹੇਠ ਕੈਂਪ ਅਯੋਜਿਤ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੂੰ ਬੈਂਕ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।ਵਿਨੋਦ ਕੁਮਾਰ ਨੇ ਲੋਕਾਂ ਨੂੰ ਪੈਨਸ਼ਨ ਅਤੇ ਬੱਚਤ ਸਕੀਮਾਂ ਲਈ ਪ੍ਰੇਰਿਤ ਕੀਤਾ ਬੂਟਾ ਸਿੰਘ ਬੈਂਕ ਮੈਨੇਜਰ, ਗੋਪਾਲ ਕਿਸ਼ਨ, ਗੁਰਪ੍ਰੀਤ ਸਿੰਘ, ਰਾਮਾ ਕੁਮਾਰ ਆਦਿ ਨੇ ਆਏ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ।ਇਸ ਅਵਸਰ ਤੇ ਪ੍ਰਧਾਨ ਵਿੰਦਰ ਸ਼ਰਮਾ, ਰਾਜ ਨੰਬਰਦਾਰ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਲੋਕ ਮੋਜੂਦ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media