Wednesday, September 23, 2026

ਏ.ਟੀ.ਐਮ ਤੋੜਨ ਅਤੇ ਐਲ.ਸੀ.ਡੀ.ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼- 2 ਕਾਬੂ

8 ਐਲ.ਸੀ.ਡੀ, ਕੰਪਿਊਟਰ, ਇਨਵਰਟਰ ਤੇ ਹੋਰ ਸਮਾਨ ਬਰਾਮਦ
ਭੀਖੀ, 6 ਮਾਰਚ (ਪੰਜਾਬ ਪੋਸਟ- ਕਮਲ ਜਿੰਦਲ) – ਮਾਨਸਾ ਸਦਰ ਥਾਣੇ ਦੀ ਪੁਲਿਸ ਨੇ ਏ.ਟੀ.ਐਮ ਤੋੜਨ ਅਤੇ ਸਕੂਲਾਂ ਵਿਚੋਂ ਐਲ.ਸੀ.ਡੀ ਚੋਰੀ ਕਰਕੇ ਲੈ ਜਾਣ PUNJ0603201922ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਚੋਰੀ ਕੀਤੀਆਂ ਐਲ.ਸੀ.ਡੀ, ਇਨਵਰਟਰ, ਕੰਪਿਊਟਰ ਅਤੇ ਹੋਰ ਸਮਾਨ ਸਮੇਤ ਕਾਬੂ ਕੀਤਾ ਹੈ, ਜਦੋ ਕਿ ਇਸ ਗਰੋਹ ਦੇ 3 ਮੈਂਬਰ ਪਹਿਲਾਂ ਹੀ ਜੇਲ ਭੇਜੇ ਜਾ ਚੁੱਕੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਮਾਨਸਾ ਬਲਜਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਪੁਲਿਸ ਨੇ ਏ.ਟੀ.ਐਮ ਤੋੜਨ ਅਤੇ ਸਕੂਲਾਂ ਵਿੱਚ ਲੱਗੀਆਂ ਐਲ.ਈ.ਡੀ ਚੋਰੀ ਕਰਨ ਵਾਲੇ 2 ਚੋਰਾਂ ਨੂੰ ਕਾਬੂ ਕਰਕੇ ਇਨਾਂ ਕੋਲੋਂ 8 ਐਲ.ਸੀ.ਡੀ, 1 ਕੰਪਿਊਟਰ, ਇੱਕ ਇਨਵਰਟਰ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ।ਉਹਨਾਂ ਦੱਸਿਆ ਕਿ ਇਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁਛਗਿਛ ਕੀਤੀ ਜਾਵੇਗੀ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply