ਸੰਦੌੜ, 7 ਮਾਰਚ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਬ੍ਰਹਮਲੀਨ ਸੁਆਮੀ ਕਮਲਦਾਸ ਸਿਵ ਮੰਦਿਰ ਸੰਦੌੜ ਵਿਖੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਹਾ
ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਸੁਆਮੀ ਜਮਨਾਦਾਸ ਦੀ ਸਰਪ੍ਰਸਤੀ ਹੇਠ ਮਨਾਈ ਗਈ ਮਹਾਂਸਿਵਰਾਤਰੀ ਸਮੇਂ ਸ਼ਿਵ ਭਗਤਾਂ ਵੱਲੋਂ ਮੰਦਰ ਵਿੱਚ ਭੋਲੇ ਨਾਥ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।ਪੰਡਿਤ ਭੀਮ ਸੈਨ ਨੇ ਭਗਵਾਨ ਸ਼ਿਵ ਦੀ ਪੂਜਾ ਕਰਵਾਈ।ਸੰਗਤਾਂ ਲਈ ਲੰਗਰ ਵੀ ਵਰਤਾਇਆ ਗਿਆ।ਇਸ ਮੌਕੇ ਮਾਸਟਰ ਹਰੀਰਾਮ, ਪਵਨ ਕੁਮਾਰ, ਕਮਲਜੀਤ ਵਰਮਾ, ਅਮਰਜੀਤ ਸਿੰਘ ਕਾਲਾ, ਰਮੇਸ਼ ਕੁਮਾਰ, ਵਿਮਲ ਕੁਮਾਰ, ਰਾਮਜੀ ਦਾਸ, ਚੰਦਰ ਭਾਨ, ਜਸਪ੍ਰੀਤ ਜੱਸੀ, ਇੰਦਰਜੀਤ ਸਿੰਘ ਭੂਰੀ, ਬਾਬਾ ਕਿਸ਼ਨ ਦਾਸ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media