ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਪਸ਼ੂ ਪਾਲਣ , ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ
ਪੰਜਾਬ ਸਰਕਾਰ ਅਤੇ ਇੰਦਰਜੀਤ ਸਿੰਘ ਸਰਾਂ, ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ ਗਜ਼ਕਿਪ/ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵਲੋਂ 2 ਹਫਤੇ ਦਾ ਸਪੈਸ਼ਲ ਡੇਅਰੀ ਫਾਰਮਿੰਗ ਪ੍ਰੋਗਰਾਮ 18 ਮਾਰਚ ਤੋ 29 ਮਾਰਚ 2019 ਤੱਕ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਅੰਮ੍ਰਿਤਸਰ (ਵੇਰਕਾ) ਵਿਖੇ ਚਲਾਇਆ ਜਾਣਾ ਹੈ। ਚਾਹਵਾਨ ਵਿਅਕਤੀ/ ਔਰਤ ਜਿਸ ਦੀ ਉਮਰ 18 ਤੋਂ 45 ਸਾਲ ਦਰਮਿਆਨ ਹੋਵੇ, ਪੇਡੂ ਖੇਤਰ ਨਾਲ ਸਬੰਧਤ ਹੋਣ ਅਤੇ ਅਨੁਸੂਚਿਤ ਜਾਤੀ (ਕੈਟਾਗਿਰੀ) ਨਾਲ ਸਬੰਧ ਰੱਖਦੇ ਹੋਣ ਸਕੀਮ ਵਿੱਚ ਸ਼ਾਮਿਲ ਹੋ ਸਕਦੇ ਹਨ।ਸਿਖਲਾਈ ਦੌਰਾਨ ਪਸ਼ੂਆਂ ਦੀ ਸਾਂਭ ਸੰਭਾਲ, ਵੱਖ-ਵੱਖ ਬੀਮਾਰੀਆਂ, ਮਨਸੂਈ ਗਰਭਦਾਨ, ਦੁੱਧ ਤੋ ਦੁੱਧ ਪਦਾਰਥ ਤਿਆਰ ਕਰਨ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਵੇਗੀ। ਇਸ ਸਿਖਲਾਈ ਦੌਰਾਨ ਵਿਭਾਗ ਵਲੋਂ ਚਾਹ ਪਾਣੀ, ਦੁਪਹਿਰ ਦਾ ਖਾਣਾ ਅਤੇ 2,000/- ਰੁਪਏ ਵਜੀਫਾ ਦਿੱਤਾ ਜਾਵੇਗਾ।ਸਿਖਲਾਈ ਦੌਰਾਨ ਲਈ ਜਾਣ ਵਾਲੀ 750/- ਰੁਪਏ ਫੀਸ ਦੀ ਮੁਆਫੀ ਹੋਵੇਗੀ ਅਤੇ ਡੇਅਰੀ ਫਾਰਮਿੰਗ ਦੇ ਕੰਮ ਲਈ 33.33% ਦੀ ਸਬਸਿਡੀ ਵੀ ਮਿਲੇਗੀ।
ਡੇਅਰੀ ਸਿਖਲਾਈ ਦੀ ਕੌਸਲਿੰਗ 11 ਮਾਰਚ ਨੂੰ ਸਵੇਰੇ 10-00 ਵਜੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਨੇੜੇ ਮਿਲਕ ਪਲਾਂਟ ਵੇਰਕਾ ਵਿਖੇ ਰੱਖੀ ਗਈ ਹੈ।11 ਮਾਰਚ ਤੋ ਪਹਿਲਾਂ ਕਿਸੇ ਵੀ ਕੰਮ ਵਾਲੇ ਦਿਨ ਪੜ੍ਹਾਈ, ਐਸ.ਸੀ ਸਰਟੀਫਿਕੇਟ, ਅਧਾਰ ਕਾਰਡ (ਸਮੇਤ ਅਸਲ ਸਰਟੀਫਿਕੇਟ) ਅਤੇ ਫੋਟੋ ਲੈ ਕੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਅੰਮਿ੍ਰਤਸਰ ਵਿਖੇ ਹਾਜਰ ਹੋ ਕੇ ਫਾਰਮ ਹਾਸਿਲ/ ਭਰ ਸਕਦਾ ਹੈ।ਇਹ ਜਾਣਕਾਰੀ ਕਸ਼ਮੀਰ ਸਿੰਘ ਗੁਰਾਇਆ ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ ਅਤੇ ਕਸ਼ਮੀਰ ਸਿੰਘ ਨੋਡਲ ਅਫਸਰ (ਟ੍ਰੇਨਿੰਗ) ਵਲੋਂ ਦਿੱਤੀ ਗਈ ਹੈ।ਵਧੇਰੇ ਜਾਣਕਾਰੀ ਲਈ ਦਫਤਰ ਦਾ ਫੋਨ ਨੰ: 0183-2263083 ਤੇ ਸਪੰਰਕ ਕਰ ਸਕਦਾ ਹੈ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media