Tuesday, April 21, 2026

ਪਿੰਡ ਉਟਾਲਾਂ ਵਿਖੇ ਟਰੈਕਟਰ ਟੋਚਨ ਮੁਕਾਬਲੇ 10 ਨੂੰ – ਪੋਸਟਰ ਜਾਰੀ

ਸਮਰਾਲਾ, 8 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਖੇਡ ਮੁਕਾਬਲੇ ਕਰਾਉਣ ਲਈ ਇਲਾਕੇ ਭਰ ਵਿੱਚ ਪ੍ਰਸਿੱਧ  ਪਿੰਡ ਉਟਾਲਾਂ ਦੇ ਯਾਰਾਂ ਦੇ ਯਾਰ ਗਰੁੱਪ ਵੱਲੋਂ  PUNJ0803201907ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ  10 ਮਾਰਚ ਨੂੰ ਟਰੈਕਟਰ ਟੋਚਨ ਮੁਕਾਬਲੇ ਸਰਕਾਰੀ ਹਾਈ ਸਕੂਲ ਦੇ ਖੇਡ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਹਨ।ਟਰੈਕਟਰ ਟੋਚਨ ਮੁਕਾਬਲਿਆਂ ਦਾ ਪੋਸਟਰ ਉੱਘੇ ਸਮਾਜਸੇਵੀ ਲੱਕੀ ਸੰਧੂ, ਅਮਨਿੰਦਰ ਸੰਧੂ, ਗਗਨ ਸੋਖੀ, ਅਮਿਤ ਉਟਾਲ, ਗਗਨ ਬਾਊਂਸਰ ਗਰੁੱਪ ਦੋਰਾਹਾ ਵੱਲੋਂ ਜਾਰੀ ਕੀਤਾ ਗਿਆ।ਇਹ ਟਰੈਕਟਰ ਟੋਚਨ ਮੁਕਾਬਲੇ ਦੇਖਣ ਲਈ ਸਮਰਾਲਾ ਇਲਾਕੇ ਵਿੱਚ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਅਤੇ ਇਸ ਖੇਡ ਮੁਕਾਬਲੇ ਦੀਆਂ ਤਿਆਰੀਆਂ ਸਕੂਲ ਦੇ ਸਟੇਡੀਅਮ ਵਿੱਚ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ।ਇਹਨਾਂ ਮੁਕਾਬਲਿਆਂ `ਚ ਪ੍ਰਵਾਸੀ ਭਾਰਤੀ ਇਕਬਾਲ ਸਿੰਘ ਯੂ.ਐਸ.ਏ, ਰਿਮੀ ਗਰੇਵਾਲ ਯੂ.ਐਸ.ਏ, ਰਾਜੂ ਯੂ.ਐਸ.ਏ, ਜਸਕਰਨ ਕਲੇਰ, ਗਗਨ ਸੋਖੀ, ਰਿੰਕੂ ਉਟਾਲ, ਤੇਜਪਾਲ ਉਟਾਲ, ਅਲੀ ਸੇਹ, ਗਗਨ ਕੱਦੋਂ, ਪਵਨ ਗਰਚਾ ਬਿਲਗਾ ਤੋਂ ਇਲਾਵਾ ਪਿੰਡ ਉਟਾਲਾਂ ਦੇ ਨੌਜਵਾਨ ਵਿਸ਼ੇਸ਼ ਯੋਗਦਾਨ ਪਾ ਰਹੇ ਹਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply