ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਖੇ ਅੰਤਰਰਾਸ਼ਟਰੀ
ਔਰਤ ਦਿਵਸ ਮਨਾਇਆ ਗਿਆ।ਵਿਭਾਗ ਮੁਖੀ ਡਾ. ਰਮਿੰਦਰ ਕੌਰ ਦੀ ਅਗਵਾਈ ਹੇਠ ਸਮੂਹ ਅਧਿਆਪਕਾਂ ਅਤੇ ਖੋਜਾਰਥੀਆਂ ਵਿਚਕਾਰ ਸੰਵਾਦਕ ਗੋਸ਼ਟੀ ਕਰਾਈ ਗਈ ਜਿਸ ਵਿਚ ਵਰਤਮਾਨ ਸਮੇਂ ਦੀ ਔਰਤ ਦੇ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਸੁਧਾਰ ਲਈ ਮਹੱਤਵਪੂਰਨ ਪਹਿਲੂਆਂ ਨੂੰ ਵਿਚਾਰਿਆ ਗਿਆ।ਇਸ ਗੋਸ਼ਟੀ ਵਿਚੋਂ ਔਰਤ ਦੀ ਸਥਿਤੀ ਉਲੀਕਦਿਆਂ ਮਿਲੀਆਂ ਹੋਈਆਂ ਖੁੱਲ੍ਹਾਂ ਦੇ ਵਿਰੋਧਾਭਾਸਕ ਵਰਤਾਰੇ, ਔਰਤ ਦੀ ਨਿਰੋਲ ਮਰਿਯਾਦਾਗਤ ਪਛਾਣ ਦ੍ਰਿਸ਼ਟੀ ਨੂੰ ਨਕਾਰਦਿਆਂ, ਉਸ ਨੂੰ ਆਰਥਿਕ ਤੌਰ ’ਤੇ ਆਤਮ ਨਿਰਭਰ ਹੋਣ ਉਪਰ ਬਲ ਦਿੱਤਾ ਗਿਆ। ਔਰਤ ਨੂੰ ਆਚਰਣਿਕ ਉੱਚਤਾ ਬਰਕਰਾਰ ਰੱਖਣ ਤੇ ਮਰਦ ਦੀ ਜਗੀਰੂ ਮਨੋਬਿਰਤੀ ਦਾ ਸੰਤੁਲਿਤ ਟਾਕਰਾ ਕਰਨ ਦਾ ਉੱਚ ਮਨੋਬਲ ਅਖ਼ਤਿਆਰ ਕਰਨ ਦੀ ਮਹੱਤਤਾ ਉੱਪਰ ਜ਼ੋਰ ਦਿੱਤਾ ਗਿਆ।ਸਿਸਟਮੀ ਸੁਧਾਰਾਂ ਦੀ ਧੀਮੀ ਗਤੀ ਨੂੰ ਸਮਝਦਿਆਂ ਔਰਤ ਨੂੰ ਸਵੈ ਪੱਧਰ ’ਤੇ ਆਪਣੀਆਂ ਕਮਜ਼ੋਰੀਆਂ ਅਤੇ ਸ਼ਕਤੀਆਂ ਪ੍ਰਤੀ ਜਾਗਰੂਕ ਹੋਣ ਦੀ ਮੁਖ ਲੋੜ ਨੂੰ ਉਭਾਰਿਆ ਗਿਆ।
ਇਸ ਮੌਕੇ ਉੱਪਰ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਹਰਿਭਜਨ ਸਿੰਘ ਭਾਟੀਆ, ਡਾ. ਦਰਿਆ, ਡਾ. ਮਨਜਿੰਦਰ ਸਿੰਘ, ਡਾ. ਮੇਘਾ ਸਲਵਾਨ, ਡਾ. ਬਲਜੀਤ ਕੌਰ ਰਿਆੜ, ਡਾ. ਕੰਵਲਜੀਤ ਕੌਰ, ਡਾ. ਇੰਦਰਪ੍ਰੀਤ ਕੌਰ, ਡਾ. ਸੁਖਪ੍ਰੀਤ ਕੌਰ, ਡਾ. ਹਰਿੰਦਰ ਸਿੰਘ ਤੁੜ, ਅੰਜੂ ਬਾਲਾ, ਅਸ਼ੋਕ ਭਗਤ ਅਤੇ ਵਿਭਾਗ ਦੇ ਖੋਜਾਰਥੀ ਅਤੇ ਵਿਦਿਆਰਥੀ ਸ਼ਾਮਲ ਸਨ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media