ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਯੂ.ਜੀ.ਸੀ-ਹਿਊਮਨ ਰੀਸੋਰਸ ਡਿਵੈਲਪਮੈਂਟ
ਸੈਂਟਰ (ਐਚ.ਆਰ.ਡੀ.ਸੀ) ਅਧਿਆਪਕ ਲਈ ਤਿੰਨ ਹਫਤੇ ਦੇ ਰਿਫਰੈਸ਼ਰ ਕੋਰਸ” ਦਾ ਉਦਘਾਟਨ ਕੀਤਾ ਗਿਆ।ਯੂਨੀਵਰਸਿਟੀਆਂ ਅਤੇ ਵੱਖ-ਵੱਖ ਕਾਲਜ ਦੇ ਅਧਿਆਪਕਾਂ ਨੇ ਇਸ ਵਿੱਚ ਹਿੱਸਾ ਲਿਆ।
ਭਾਰਤ ਅਫਰੀਕਾ ਸਿੱਖਿਆ ਅਤੇ ਪ੍ਰਸ਼ਾਸਨ ਸੰਸਥਾ ਦੇ ਪ੍ਰੋਫੈਸਰ ਕੇ. ਰਾਮਚੰਦਰਨ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਨੌਜਵਾਨਾਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ਲਈ ਅਤੇ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ।ਉਹਨਾਂ ਨੇ ਕਿਹਾ ਕਿ ਸਮੇਂ ਦੀ ਲੋੜ ਅਨੁਸਾਰ ਸਾਨੂੰ ਪੁਰਾਣੀ ਪੀੜ੍ਹੀ ਦੇ ਢੰਗਾਂ ਤੋਂ ਸਿੱਖਣ ਦੀ ਬਜਾਏ ਨੌਜਵਾਨ ਪੀੜ੍ਹੀ ਵਿਚ ਸੁਭਾਵਿਕ, ਨਵੀਨਕਾਰੀ, ਰਚਨਾਤਮਕ ਹੁਨਰ ਨੂੰ ਪੈਦਾ ਕਰਨ ਦੀ ਲੋੜ ਹੈ।
ਕਿਉਂਕਿ ਅੱਜ ਦੇ ਵਿਦਿਆਰਥੀਆਂ ਨੂੰ ਆਪਣੀ ਇੱਛਾ ਪੂਰਤੀ ਕਰਨ ਲਈ ਬਿਹਤਰ, ਤਜੱਰਬੇਕਾਰ, ਅਧਿਆਪਕਾਂ ਦੀ ਮੰਗ ਕਰਨੀ ਪੈਂਦੀ ਹੈ।ਉਹਨਾਂ ਨੇ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਭਾਰਤੀ ਯੂਨੀਵਰਸਿਟੀਆਂ ਅਤੇ ਉਚ ਸਿੱਖਿਆ ਦੇ ਸੰਸਥਾਨਾਂ ਦੀ ਅਣਹੋਂਦ ਤੋਂ ਵੀ ਜਾਣੂ ਕਰਵਾਇਆ ।
ਪ੍ਰੋ. ਟੀ.ਐਸ. ਬੈਨੀਪਾਲ, ਡੀਨ ਕਾਲਜ ਵਿਕਾਸ ਕੌਂਸਲ ਨੇ ਦੇਸ਼ ਵਿੱਚ ਸਿੱਖਿਆ ਦੇ ਵਿਗੜ ਰਹੀ ਗੁਣਵੱਤਾ `ਤੇ ਗੰਭੀਰ ਚਿੰਤਾ ਪ੍ਰਗਟਾਈ।ਯੂਨੀਵਰਸਿਟੀ ਗ੍ਰ੍ਰਟਸ ਕਮਿਸ਼ਨ ਦੁਆਰਾ ਪੇਸ਼ ਕੀਤੇ ਗਏ ਕੋਰਸਾਂ ਦਾ ਮੁੱਖ ਮਕਸਦ, ਉਹਨਾਂ ਦੇ ਸਿੱਖਣ ਦੀ ਮਹਾਰਤ, ਗਿਆਨ, ਯੋਗਤਾ, ਸਿੱਖਿਆ ਸਬੰਧੀ ਮੁਹਾਰਤਾਂ ਨੂੰ ਲਗਾਤਾਰ ਅਪਗ੍ਰੇਡ ਕਰਨਾ ਹੈ।ਉਨ੍ਹਾਂ ਨੇ ਇਹ ਵੀ ਕਿਹਾ ਦੂਜਿਆਂ ਨੂੰ ਜਿੰਮੇਵਾਰ ਠਹਿਰਾਉਣ ਦੀ ਬਜ਼ਾਏ ਆਤਮ ਨਿਰੀਖਣ ਕਰਨਾ ਅਤਿ ਜ਼ਰੂਰੀ ਹੈ।
ਡਾ. ਦੀਪਾ ਸਿਕੰਦ ਕੌਟਸ, ਕੋਰਸ ਕੋਆਰਡੀਨੇਟਰ ਨੇ ਕੋਰਸ ਦੇ ਟੀਚਿਆਂ ਤੋਂ ਜਾਣੂ ਕਰਾਇਆ।ਇਸ ਤੋਂ ਪਹਿਲਾਂ ਪ੍ਰੋ. ਕੇ.ਰਾਮਚੰਦਰਨ ਅਤੇ ਪ੍ਰੋ. ਟੀ.ਐਸ. ਡਾ. ਦੀਪਾ ਸਿਕੰਦ ਦਾ ਡਾ. ਮੋਹਨ ਕੁਮਾਰ ਵਲੋ ਸਵਾਗਤ ਕੀਤਾ ਗਿਆ।
Punjab Post Daily Online Newspaper & Print Media