ਭੀਖੀ, 10 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਸ਼ਹਿਰ ਮਾਨਸਾ ਦੇ ਬੀ.ਐਮ.ਡੀ ਹਾਈ ਸਕੂਲ ਵਿਖੇ ਬੱਚਿਆ ਲਈ 50 ਕੁਰਸੀਆ ਦਾਨ ਦਿੱਤੀਆ
ਗਈਆਂ।ਇਨ੍ਹਾਂ ਕੁਰਸੀਆਂ ਦੀ ਸੇਵਾ ਡਾ. ਹਰੀਸ ਜਿੰਦਲ ਰੇਡੀਜਿਸਟ ਤੇ ਡਾ. ਵਿਸਾਲ ਗਰਗ ਸਰਜਨ ਨੇ ਕੀਤੀ।ਸਕੂਲ ਦੇ ਪ੍ਰਿਸੀਪਲ ਰਘੂਬਰ ਦਿਆਲ ਨੇ ਆਏ ਹੋਏ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆ ਸਕੂਲ ਵਿੱਚ ਲੋੜੀਂਦੀਆਂ ਚੀਜਾਂ ਬਾਰੇ ਵੀ ਜਾਣਕਾਰੀ ਦਿੱਤੀ ਤੇ ਉਨ੍ਹਾਂ ਕਿਹਾ ਕਿ ਇਹ ਦੋਵੇਂ ਡਾਕਟਰ ਵੀ ਇਸ ਸਕੂਲ ਦੇ ਵਿਦਿਆਰਥੀ ਰਹਿ ਚੁੱਕੇ ਹਨ।ਸਕੂਲ ਮਨੈਜਮੈਟ ਦੇ ਪ੍ਰਧਾਨ ਚੋਧਰੀ ਈਸ਼ਵਰ ਚੰਦ ਤੇ ਸੈਕਟਰੀ ਸੰਜੀਵ ਕੁਮਾਰ ਨੇ ਵੀ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਕਿਹਾ ਕਿ ਆਪਣੇ ਲਈ ਤਾ ਹਰ ਕੋਈ ਕਰਦਾ ਹੈ, ਪਰ ਅਸਲ ਸੇਵਾ ਤਾਂ ਦੂਸਰੀਆਂ ਦੀ ਮਦਦ ਕਰਨਾ ਹੈ ਇਸ ਮੋਕੇ ਸਕੂਲ ਦਾ ਸਾਰਾ ਸਟਾਫ ਤੇ ਮਨੈਜਮੈਟ ਦੇ ਮੈਬਰ ਹਾਜ਼ਰ ਸਨ।
Check Also
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ
ਅੰਮ੍ਰਿਤਸਰ, 26 ਅਕਤੂਬਰ (ਜਗਦੀਪ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਬਾਨੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ …
Punjab Post Daily Online Newspaper & Print Media