ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਸੰਧੂ) – ਹੋਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ ਚੀਫ ਪੈਟਰਨ ਪ੍ਰਿੰਸੀਪਲ ਕੁਸੁਮ ਮਲਹੋਤਰਾ
ਯੂ.ਐਸ.ਏ ਦੀ ਹਾਜ਼ਰੀ ਅਤੇ ਯਸ਼ਸਵੀ ਅਕੈਡਮੀ ਸੈਂਟਰ ਇੰਚਾਰਜ ਸੁਖਜਿੰਦਰਪਾਲ ਸਿੰਘ ਸੰਧੂ ਦੇ ਪ੍ਰਬੰਧਾਂ ਹੇਠ ਸਨਮਾਨ ਸਮਾਰੋਹ ਯਾਦਗਾਰੀ ਹੋ ਨਿਬੜਿਆ।ਮਿਸਜ਼ ਇੰਡੀਆ 2018 ਡਾ. ਰਾਜਬੀਰ ਕੌਰ ਰੰਧਾਵਾ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ।ਮਲਹੋਤਰਾ ਤੇ ਰੰਧਾਵਾ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸੱਭਿਅਕ ਸਮਾਜ ਵਿਚ ਅੱਜ ਵੀ ਮਹਿਲਾਵਾਂ ਦਾ ਆਰਥਿਕ, ਮਾਨਸਿਕ ਤੇ ਜਿਸਮਾਨੀ ਸੋਸ਼ਣ ਪੂਰੇ ਜੋਰਾਂ `ਤੇ ਹੈ।ਇੰਚਾਰਜ ਸੁਖਜਿੰਦਰਪਾਲ ਸਿੰਘ ਸੰਧੂ ਤੇ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੁ ਨੇ ਆਏ ਮਹਿਮਾਨਾਂ ਤੇ ਹੋਰਨਾਂ ਸ਼ਖਸ਼ੀਅਤਾਂ ਨੂੰ `ਜੀ ਆਇਆਂ` ਆਖਿਆ।ਅਕੈਡਮੀ ਦੀਆਂ ਵਿਦਿਆਰਥਣਾਂ ਵਲੋਂ ਪੰਜਾਬੀ ਸੱਭਿਆਚਾਰ ਦੇ ਅਨਿੱਖੜਵੇਂ ਅੰਗ ਗਿੱਧਾ, ਭੰਗੜੇ ਦੀ ਬਿਹਤਰੀਨ ਪੇਸ਼ਕਾਰੀ ਦਿੱਤੀ ।ਮੰਚ ਦਾ ਸੰਚਾਲਨ ਗੁਰਮੀਤ ਸਿੰਘ ਸੰਧੂ ਨੇ ਬਾਖੁਬੀ ਕੀਤਾ।
ਇਸ ਮੋਕੇ ਪ੍ਰਿੰਸੀਪਲ ਸੁਖਬੀਰ ਕੌਰ ਰੰਧਾਵਾ, ਮੈਡਮ ਰਵਿੰਦਰ ਕੌਰ ਸੰਧੂ, ਮਨਦੀਪ ਕੌਰ, ਮਾਨਸੀ ਖੰਨਾ, ਮੀਨੂੰ ਸ਼ਰਮਾ, ਜਸਬੀਰ ਕੌਰ ਵਿਰਦੀ, ਬਿਊਟੀ ਸਿੰਘ, ਸੁਖਜਿੰਦਰ ਕੌਰ ਮੱਲੀ, ਪਰਮਿੰਦਰ ਕੌਰ ਪਰੀ ਰੰਧਾਵਾ, ਐਨਮ ਸੰਧੂ, ਸਿਮਰਨ ਸੰਧੂ ਆਦਿ ਵਲੋਂ ਦਰਜਨਾਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ
ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …
Punjab Post Daily Online Newspaper & Print Media