ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਚੋਣਾਂ `ਚ ਚੌਂਕੀਦਾਰਕਰਨਗੇ ਵਿਰੋਧ – ਨਛੱਤਰ ਸਿੰਘ
ਸਮਰਾਲਾ, 12 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਦੀ ਮੀਟਿੰਗ ਪ੍ਰਧਾਨ ਨਛੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਯੂਨੀਅਨ ਦੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪਾਸ ਕੀਤੇ ਗਏ ਪਹਿਲੇ ਮਤੇ `ਚ ਮੰਗ ਕੀਤੀ ਗਈ ਕਿ ਜਿਹੜੇ ਪਿੰਡਾਂ ਦੇ ਚੌਂਕੀਦਾਰਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਪਰਿਵਾਰਾਂ ਨੂੰ ਪਹਿਲ ਦੇ ਅਧਾਰ `ਤੇ ਨਿਯੁੱਕਤ ਕੀਤਾ ਜਾਵੇ ਅਤੇ ਪਿੰਡਾਂ ਵਿੱਚ ਖਾਲੀ ਪਈਆਂ ਚੌਂਕੀਦਾਰਾਂ ਦੀ ਅਸਾਮੀ ਭਰੀਆਂ ਜਾਣ ਅਤੇ ਚੌਂਕੀਦਾਰਾਂ ਨੂੰ ਵੱਡੀ ਲੱਠ, ਬੈਟਰੀ ਅਤੇ ਵਰਦੀ ਦਿੱਤੀ ਜਾਵੇ।ਜਿਹੜੇ ਚੌਂਕੀਦਾਰ ਮਹੀਨਾਵਾਰ ਮੀਟਿੰਗ ਵਿੱਚ ਅਤੇ ਯੂਨੀਅਨ ਦੀਆਂ ਰੈਲੀਆਂ ਵਿੱਚ ਸ਼ਾਮਿਲ ਨਹੀਂ ਹੁੰਦੇ, ਉਨ੍ਹਾਂ ਪ੍ਰਤੀ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਜਲਦੀ ਕੋਈ ਹੱਲ ਨਾ ਕੀਤਾ ਗਿਆ ਤਾਂ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਚੌਂਕੀਦਾਰਾਂ ਵੱਲੋਂ ਮੌਜੂਦਾ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ, ਜਿਸ ਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਨਛੱਤਰ ਸਿੰਘ ਹਰਬੰਸਪੁਰਾ, ਮੇਵਾ ਸਿੰਘ ਮੀਤ ਪ੍ਰਧਾਨ ਭੌਰਲਾ ਚਾਵਾ, ਜਗਦੇਵ ਸਿੰਘ ਸੈਕਟਰੀ ਬਰਮਾ, ਗੁਰਦਾਸ ਸਿੰਘ ਮਾਨੂੰਪੁਰ, ਕੁਲਵੰਤ ਸਿੰਘ ਮਾਨੂੰਪੁਰ, ਮੇਵਾ ਸਿੰਘ, ਗੁਲਜ਼ਾਰ ਸਿੰਘ, ਜਗਦੇਵ ਸਿੰਘ, ਬਾਰੂ ਸਿੰਘ, ਗੁਰਦਰਸ਼ਨ ਸਿੰਘ, ਬੂਟਾ ਸਿੰਘ ਜਲਣਪੁਰ, ਮਲਾਗਰ ਸਿੰਘ ਘੁਲਾਲ, ਮੇਵਾ ਸਿੰਘ ਚਹਿਲਾਂ, ਬਾਬੂ ਸਿੰਘ ਰੋਹਲੇ, ਜੀਤ ਸਿੰਘ ਸਿਹਾਲਾ, ਪਾਲ ਸਿੰਘ ਦੀਵਾਲਾ, ਦਲਬਾਰਾ ਸਿੰਘ ਕਕਰਾਲਾ ਖੁਰਦ ਆਦਿ ਹਾਜ਼ਰ ਸਨ।
Punjab Post Daily Online Newspaper & Print Media