Saturday, April 18, 2026

ਪਿੰਡ ਉਟਾਲਾਂ ਵਿਖੇ ਟਰੈਕਟਰ ਟੋਚਨ ਮੁਕਾਬਲਾ ਜੌਂਡੀਅਰ ਬਰਨਾਲਾ ਨੇ ਜਿੱਤਿਆ

ਸਰਪੰਚ ਪ੍ਰੇਮਵੀਰ ਸੱਦੀ ਨੇ ਕੀਤਾ ਮੁਕਾਬਲੇ ਦਾ ਉਦਘਾਟਨ

PUNJ1203201916ਸਮਰਾਲਾ, 12 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਇੱਥੋਂ ਨਜਦੀਕੀ ਪਿੰਡ ਉਟਾਲਾਂ ਵਿਖੇ ਯਾਰਾਂ ਦੇ ਯਾਰ ਗਰੁੱਪ ਵੱਲੋਂ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਟਰੈਕਟਰ ਟੋਚਨ ਮੁਕਾਬਲੇ ਸਰਕਾਰੀ ਹਾਈ ਸਕੂਲ ਦੇ ਖੇਡ ਸਟੇਡੀਅਮ ਵਿਖੇ ਕਰਵਾਏ ਗਏ।ਜਿਸ ਨੂੰ ਦੇਖਣ ਲਈ ਪੂਰੇ ਪੰਜਾਬ ਭਰ ਵਿੱਚੋਂ ਲੋਕਾਂ ਦਾ ਹੜ੍ਹ ਆ ਗਿਆ। ਇਨ੍ਹਾਂ ਮੁਕਾਬਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਗਗਨ ਸੋਖੀ, ਜਸਕਰਨ ਕਲੇਰ ਨੇ ਦੱਸਿਆ ਕਿ ਇਸ ਟੋਚਨ ਮੁਕਾਬਲੇ ਦਾ ਉਦਘਾਟਨ ਉੱਘੇ ਸਮਾਜਸੇਵੀ ਅਤੇ ਪਿੰਡ ਦੇ ਨੌਜਵਾਨ ਸਰਪੰਚ ਪ੍ਰੇਮਵੀਰ ਸੱਦੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ।
 ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ, ਹਰਿਆਣਾ ਦੇ ਵੱਖ ਵੱਖ ਭਾਗਾਂ ਵਿੱਚੋਂ 55 ਟਰੈਕਟਰਾਂ ਨੇ ਭਾਗ ਲਿਆ।ਇਨ੍ਹਾਂ ਮੁਕਾਬਲਿਆਂ ਵਿੱਚ ਜੌਂਡੀਅਰ ਬਰਨਾਲਾ ਦਾ ਟਰੈਕਟਰ ਪਹਿਲੇ ਸਥਾਨ ਤੇ ਰਿਹਾ ਅਤੇ ਜੌਂਡੀਅਰ ਹਰਿਆਣਾ ਦਾ ਟਰੈਕਟਰ ਦੂਸਰੇ ਸਥਾਨ ਤੇ ਰਿਹਾ।ਇਨ੍ਹਾਂ ਮੁਕਾਬਲਿਆਂ ਲਈ ਪ੍ਰਵਾਸੀ ਭਾਰਤੀ ਇਕਬਾਲ ਸਿੰਘ ਯੂ.ਐਸ.ਏ ਨੇ ਪੂਰਨ ਸਹਿਯੋਗ ਦਿੱਤਾ ਅਤੇ ਵਿੱਤੀ ਸਹਾਇਤਾ ਦਿੱਤੀ।ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਹਲਕਾ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ, ਅਕਾਲੀ ਦਲ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਯਾਦਵਿੰਦਰ ਸਿੰਘ ਯਾਦੂ ਸੀਨੀ: ਅਕਾਲੀ ਆਗੂ ਖੰਨਾ, ਬਲਜਿੰਦਰ ਸਿੰਘ ਬਬਲੂ ਲੋਪੋਂ ਯੂਥ ਅਕਾਲੀ ਦਲ ਪ੍ਰਧਾਨ, ਰਿੰਮੀ ਘੁਢਾਣੀ, ਲੱਕੀ ਸੰਧੂ, ਅਮਨਿੰਦਰ ਸੰਧੂ, ਰਿੰਮੀ ਗਰੇਵਾਲ ਯੂ.ਐਸ.ਏ, ਮੋਹਿਤ ਸਮਰਾਲਾ, ਕਾਕਾ ਪਹਿਲਵਾਨ ਸਲੌਦੀ, ਭਲਵਾਨ ਗਰੁੱਪ ਸੇਹ, ਲੱਖਾ ਯੂ.ਐਸ.ਏ ਸ਼ਿਰਕਤ ਕੀਤੀ ਅਤੇ ਜੇਤੂ ਟਰੈਕਟਰ ਮਾਲਕਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਨ੍ਹਾਂ ਮੁਕਾਬਲਿਆਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਵਾਸੀ ਭਾਰਤੀ ਇਕਬਾਲ ਸਿੰਘ ਯੂ.ਐਸ.ਏ, ਰਾਜੂ ਯੂ.ਐਸ.ਏ, ਜਸਕਰਨ ਕਲੇਰ, ਗਗਨ ਸੋਖੀ, ਰਿੰਕੂ ਉਟਾਲ, ਤੇਜਪਾਲ ਉਟਾਲ, ਅਲੀ ਸੇਹ, ਗਗਨ ਕੱਦੋਂ, ਪਵਨ ਗਰਚਾ ਬਿਲਗਾ, ਅਮਿਤ ਉਟਾਲਾਂ, ਗੱਗੂ ਓਟਾਲ ਪੰਚ ਤੋਂ ਇਲਾਵਾ ਸਮੂਹ ਨਗਰ ਨਿਵਾਸੀਆਂ ਨੇ ਪੂਰਨ ਸਹਿਯੋਗ ਦਿੱਤਾ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply