ਮੌੜ, 15 ਮਾਰਚ (ਪੰਜਾਬ ਪੋਸਟ – ਵਿੱਕੀ) – ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਮੋਰਚੇ ਦੇ ਸੂਬਾ ਆਗੂਆਂ ਰਾਜੇਸ਼ ਕੁਮਾਰ ਮੌੜ ਸੂਬਾ ਮੀਤ
ਪ੍ਰਧਾਨ ਪਾਵਰਕਾਮ ਐਂਡ ਟ੍ਰਾਂਸਕੋ, ਜਗਰੂਪ ਸਿੰਘ ਪ੍ਰਧਾਨ ਜੀ.ਐਚ.ਟੀ.ਪੀ ਕੰਟ੍ਰੈਕਟ ਵਰਕਰਜ਼ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ, ਗੁਰਵਿੰਦਰ ਸਿੰਘ ਪੰਨੂ ਪ੍ਰਧਾਨ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਜੋਨ (ਬਠਿੰਡਾ) ਦੀ ਅਗਵਾਈ ਵਿੱਚ ਅੱਜ ਰਾਮਪੁਰਫੂਲ ਦੇ ਮੌੜ ਚੌਂਕ ਵਿੱਚ ਪੰਜਾਬ ਸਰਕਾਰ ਅਤੇ ਬਿਜਲੀ ਮੰਤਰੀ ਪੁਤਲਾ ਫੂਕਿਆ ਗਿਆ ਇਸ ਸਮੇਂ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੋਰਚੇ ਸੂਬਾ ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਪਟਿਆਲਾ ਦੀਆਂ ਮਜਦੂਰ-ਮੁਲਾਜ਼ਮ ਮਾਰੂ ਨੀਤੀਆਂ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਥਰਮਲ ਪਲਾਂਟ ਲਹਿਰਾ ਅਤੇ ਬਠਿੰਡਾ ਅਤੇ ਪਾਵਰਕਾਮ ਐਂਡ ਟ੍ਰਾਂਸਕੋ ਦੇ ਕੱਚੇ ਕਾਮੇ ਪਿਛਲੇ ਲੰਬੇ ਸਮੇਂ ਤੋਂ ਮਹਿਕਮਾ ਪਾਵਰਕਾਮ ਵਿੱਚ ਠੇਕਾ ਪ੍ਰਣਾਲੀ ਰਾਹੀਂ ਕੰਮ ਕਰਦੇ ਆ ਰਹੇ ਹਨ ਕੱਚੇ ਕਾਮਿਆਂ ਵੱਲ਼ੋਂ ਪਾਵਰਕਾਮ ਵਿੱਚ ਸਿੱਧਾ ਭਰਤੀ ਕਰਨ ਅਤੇ ਹੋਰ ਲੋਕਲ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਪਟਿਆਲਾ ਕੱਚੇ ਕਾਮਿਆਂ ਵੱਲ਼ੋਂ ਕੀਤੇ ਲਗਾਤਾਰ ਸੰਘਰਸ਼ਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਲੰਘੀ 1 ਮਾਰਚ ਨੂੰ ਕੱਚੇ ਕਾਮਿਆਂ ਵਲ਼ੋਂ ਲਹਿਰਾ ਮੁਹੱਬਤ ਥਰਮਲ ਸਾਹਮਣੇ ਦਿੱਤੇ ਧਰਨੇ ਉਪਰੰਤ ਮਸਲੇ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਪਾਵਰਕਾਮ ਦੇ ਉਚ ਅਧਿਕਾਰੀਆਂ ਨਾਲ਼ 7 ਮਾਰਚ ਨੂੰ ਪੈਨਲ ਮੀਟਿੰਗ ਕਰਵਾਉਣ ਦਾ ਲਿਖਤੀ ਵਾਅਦਾ ਕੀਤਾ ਸੀ, ਪਰ ਉਹ ਵਾਅਦਾ ਅੱਜ ਤੱਕ ਵਫ਼ਾ ਨਹੀਂ ਹੋਇਆ।ਮੋਰਚੇ ਦੇ ਸੂਬਾ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਾਵਰਕਾਮ ਦੇ ਸਮੂਹ ਠੇਕਾ ਕਾਮਿਆਂ ਨੂੰ “ਵੈਲਫੇਅਰ ਐਕਟ 2016” ਅਧੀਨ ਲਿਆ ਕੇ ਪਾਵਰਕਾਮ ਵਿੱਚ ਸਿੱਧਾ ਭਰਤੀ ਕੀਤਾ ਜਾਵੇ ਕੱਚੇ ਕਾਮਿਆਂ ਨੂੰ ਪਾਵਰਕਾਮ ਵਿੱਚ ਸਿੱਧਾ ਭਰਤੀ ਕਰਨ ਨਾਲ ਪੰਜਾਬ ਸਰਕਾਰ ਤੇ ਕੋਈ ਵੀ ਵਾਧੂ ਵਿੱਤੀ ਬੋਝ ਨਹੀਂ ਪਵੇਗਾ। ਸਗੋਂ ਕੰਪਨੀਆਂ ਅਤੇ ਠੇਕੇਦਾਰਾਂ ਨੂੰ 12 ਤੋਂ 15 ਫੀਸਦ ਦਿੱਤੇ ਜਾਂਦੇ ਵਾਧੂ ਕਮਿਸ਼ਨ ਦੀ ਪੰਜਾਬ ਸਰਕਾਰ ਨੂੰ ਬੱਚਤ ਹੋਵੇਗੀ, ਆਗੂਆਂ ਨੇ ਅਗਲੇ ਸੰਘਰਸ਼ ਦਾ ਐਲਾਨ ਕਰਦੇ ਹੋਏ ਕਿਹਾ ਕਿ 30 ਮਾਰਚ ਨੂੰ “ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ” ਦੇ ਬੈਨਰ ਹੇਠ ਲੁਧਿਆਣਾ ਵਿਖੇ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ `ਚ ਪਾਵਰਕਾਮ ਦੇ ਕੱਚੇ ਕਾਮੇ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨਗੇ।
ਇਸ ਸਮੇਂ ਹੋਰਨਾਂ ਇਲਾਵਾ ਸੁਖਪਾਲ ਸਿੰਘ ਮੋੜ, ਵਿੱਕੀ ਸਿੰਘ ਲੋਹਟ, ਰਾਮ ਕੁਮਾਰ, ਮਲਕੀਤ ਸਿੰਘ ਰਾਮਾ, ਤਰਸੇਮ ਸਿੰਘ, ਕੁਲਵਿੰਦਰ ਸਿੰਘ, ਗੁਰਸ਼ਰਨ ਸਿੰਘ, ਹਰਦੇਵ ਸਿੰਘ, ਇੰਦਰਜੀਤ ਸਿੰਘ, ਬੂਟਾ ਸਿੰਘ, ਮਲਕੀਤ ਸਿੰਘ ਰਾਮਪੁਰਾ, ਮਹਿਰ ਪਰਮਜੀਤ ਮਹਿਰਾਜ ਆਦਿ ਹਾਜ਼ਿਰ ਆਗੂਆਂ ਸਾਥੀ ਲੋਕ ਰਾਜ ਮਹਿਰਾਜ ਜੇ.ਈ ਰਾਮਪੁਰਾ ਦੀ ਸਿਆਸੀ ਅਧਾਰ `ਤੇ ਕੀਤੀ ਬਦਲੀ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ ਗਈ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media