Sunday, July 26, 2026

ਖਾਲਸਾ ਕਾਲਜ ਲਾਅ ਦੀ ਵਿਦਿਆਰਥਣ ਦਾ ’ਵਰਸਿਟੀ ’ਚ ਦੂਜਾ ਸਥਾਨ

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ PUNJ1503201911ਵੱਲੋਂ ਲਈ ਗਈ ਬੀ.ਕਾਮ ਐਲ.ਐਲ.ਬੀ 5 ਸਾਲਾ ਕੋਰਸ ਦੇ ਪਹਿਲਾ ਸਮੈਸਟਰ ਦੀ ਪ੍ਰੀਖਿਆ ਦੇ ਘੋਸ਼ਿਤ ਕੀਤੇ ਗਏ ਨਤੀਜਿਆਂ ’ਚ ਸ਼ਾਨਦਾਰ ਅੰਕ ਹਾਸਲ ਕਰਕੇ ਕਾਲਜ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਕਾਲਜ ਦੀ ਵਿਦਿਆਰਥਣ ਹਰਸ਼ਾ ਨੇ 439 ਅੰਕਾਂ ਨਾਲ ਯੂਨੀਵਰਸਿਟੀ ’ਚੋਂ ਦੂਜੀ ਪੁਜੀਸ਼ਨ ਪ੍ਰਾਪਤ ਕੀਤੀ।ਇਸ ਦੇ ਨਾਲ ਹੀ ਕਾਲਜ ਦੀਆਂ 3 ਵਿਦਿਆਰਥਣਾਂ ਹਰਸ਼ੀ ਬੰਗਾ ਅਤੇ ਅੰਸ਼ੀਕਾ ਬੇਹਲ ਨੇ 417 ਅੰਕਾਂ ਦੇ ਨਾਲ ਕਾਲਜ ’ਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਪਲਕ ਚਾਵਲਾ ਨੇ 408 ਅੰਕਾਂ ਦੇ ਨਾਲ ਕਾਲਜ ’ਚ ਤੀਜਾ ਸਥਾਨ ਹਾਸਲ ਕੀਤਾ।
    ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਜਸਪਾਲ ਸਿੰਘ ਨੇ ਕਿਹਾ ਕਿ ਕਾਲਜ ਦਾ ਵਧੀਆ ਨਤੀਜਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ, ਲਗਨ ਅਤੇ ਮੈਨੇਜਮੈਂਟ ਵੱਲੋਂ ਸਿੱਖਿਆ ਦਾ ਵਧੀਆ ਵਾਤਾਵਰਣ ਪ੍ਰਦਾਨ ਕਰਨ ਕਰਕੇ ਹੀ ਸੰਭਵ ਹੋ ਸਕਿਆ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਵੀ ਮਿਹਨਤ ਕਰਕੇ ਆਪਣਾ ਅਤੇ ਆਪਣੇ ਕਾਲਜ ਦਾ ਨਾਂ ਰੋਸ਼ਨ ਕਰਨ ਲਈ ਪ੍ਰੇਰਣਾ ਦਿੱਤੀ।
    ਇਸ ਮੌਕੇ ਕਾਲਜ ਦੇ ਬਾਕੀ ਸਟਾਫ਼ ਮੈਂਬਰ ਪ੍ਰੋ. ਜਸਕਿਰਨਬੀਰ ਕੌਰ, ਪ੍ਰੋ. ਰਾਸ਼ੀਮਾ ਚੰਗੋਤਰਾ, ਪ੍ਰੋ. ਮੋਹਿਤ ਸੈਨੀ, ਪ੍ਰੋ. ਨਤਾਸ਼ਾ ਮਹਾਜਾਨ, ਡਾ. ਸ਼ਿਵਨ ਸਰਪਾਲ, ਪ੍ਰੋ ਜਤਿੰਦਰ ਕੌਰ, ਪ੍ਰੋ. ਮਨਜਿੰਦਰ ਕੌਰ, ਪ੍ਰੋ. ਸਤਿੰਦਰ ਕੌਰ, ਪ੍ਰੋ. ਸਵਪਨਪ੍ਰੀਤ ਕੌਰ, ਪ੍ਰੋ. ਨਵਜੋਤ ਸਿੰਘ, ਸੁਖਜੀਤ ਸਿੰਘ ਅਤੇ ਮਿਸ ਸੰਤੋਸ਼ ਹਾਜ਼ਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply