ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪੋਸਟ ਗ੍ਰੈਜੂਏਟ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਗਰੀਬ ਅਤੇ
ਜਰੂਰਤਮੰਦ ਔਰਤਾਂ ਵਾਸਤੇ ਚਲ ਰਹੇ ਮੁਫ਼ਤ 3 ਮਹੀਨੇ ਦੇ ਸਰਟੀਫਿਕੇਟ ਕੋਰਸ (ਲਾਈਫ਼ ਲੌਂਗ ਲਰਨਿੰਗ ਪ੍ਰੋਗਰਾਮ) ਮੌਕੇ ਪ੍ਰੋ. (ਡਾ.) ਰਮਿੰਦਰ ਕੌਰ ਮੁੱਖੀ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਚਲ ਰਹੇ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਮਕਸਦ ਗਰੀਬ ਅਤੇ ਲੋੜਵੰਦ ਔਰਤਾਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਕਾਬਿਲ ਬਣਾਉਣਾ ਹੈ।ਮੁਖੀ ਵਿਭਾਗ ਪ੍ਰੋ. ਜਸਮੀਤ ਕੌਰ ਨੇ ਆਏ ਮੁੱਖ-ਮਹਿਮਾਨ ਨੂੰ ਜੀ ਆਇਆ ਕਹਿੰਦਿਆਂ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ।
ਪ੍ਰੋ. ਰਮਿੰਦਰ ਕੌਰ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਇਸ ਕੋਰਸ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਕਾਲਜ ਦੇ ਹੋਰਨਾਂ ਵਿਭਾਗਾਂ ਤੋ ਆਏ ਮੁਖੀ ਅਤੇ ਅਧਿਆਪਕ ਸਾਹਿਬਾਨਾਂ ਦਾ ਵੀ ਵਿਭਾਗ ਮੁਖੀ ਵੱਲੋਂ ਸਵਾਗਤ ਕੀਤਾ ਗਿਆ।ਇਸ ਦੌਰਾਨ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵੀ ਬੱਚਿਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਪ੍ਰੇਰਿਤ ਕੀਤਾ ਅਤੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਦੀਆਂ ਤਰੱਕੀਆਂ ਦੀ ਬਹੁਤ ਹੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਲਾਈਫ ਲੌਂਗ ਲਰਨਿੰਗ ਪ੍ਰੋਗਰਾਮ ’ਚ ਬੱਚਿਆਂ ਨੂੰ ਕਟਿੰਗ, ਸਟੀਚਿੰਗ, ਕਢਾਈਆਂ, ਪ੍ਰੀਟਿੰਗ ਤਕਨੀਕਾਂ, ਨੀਡਲ ਕਰਾਫ਼ਟ, ਨਿਟਿੰਗ, ਕਰੋਸ਼ੀਆ, ਫੂਡ ਪ੍ਰੀਜ਼ਰਵੇਸ਼ਨ ਅਤੇ ਡੀਟਰਜੈਂਟ ਮੇਕਿੰਗ ਆਦਿ ਦੇ ਹੁਨਰ ਦੀ ਸਿਖਲਾਈ ਦੇਣਾ ਹੈ।ਡਾ. ਮਹਿਲ ਸਿੰਘ ਨੇ ਕਿਹਾ ਕਿ ਫ਼ੈਸ਼ਨ ਡਿਜ਼ਾਇੰਨਿਗ ਵਿਭਾਗ ਦਿਨੋਂ-ਦਿਨ ਤਰੱਕੀ ਦੀਆਂ ਬੁਲੰਦੀਆਂ ਤੱਕ ਪੁਹੰਚ ਰਿਹਾ ਹੈ ਅਤੇ ਮੁਖੀ ਵਿਭਾਗ ਪ੍ਰੋ. ਜਸਮੀਤ ਕੌਰ, ਅਧਿਆਪਕ ਅਤੇ ਬੱਚਿਆਂ ਦੀ ਵੀ ਸ਼ਲਾਘਾ ਕੀਤੀ।
ਇਸ ਪ੍ਰੋਗਰਾਮ ’ਚ ਕਾਲਜ ਦੇ ਡੀਨ ਅਕਾਦਮਿਕ ਮੈਡਮ ਸੁਖਮੀਨ ਬੇਦੀ, ਨਵਨੀਨ ਕੌਰ ਬਾਵਾ (ਓ.ਐਸ.ਡੀ ਅਤੇ ਲਾਈਫ ਲੌਂਗ ਲਰਨਿੰਗ ਪ੍ਰੋਗਰਾਮ ਦੇ ਕੋਆਰਡੀਨੇਟਰ), ਪ੍ਰੋ. ਐਮ.ਐਸ ਬਤਰਾ, ਪ੍ਰੋ. ਜੋਗਿੰਦਰ ਸਿੰਘ ਅਰੋੜਾ, ਸੁਖਦੇਵ ਸਿੰਘ ਲਾਇਬ੍ਰੇਰੀਅਨ, ਮੈਡਮ ਗੁਰਸ਼ਰਨ ਕੌਰ ਅਤੇ ਹੋਰ ਵਿਭਾਗਾਂ ਦੇ ਅਧਿਆਪਕ ਵੀ ਮੌਜ਼ੂਦ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ
ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …
Punjab Post Daily Online Newspaper & Print Media