ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਅੰਤਰ-ਵਿਭਾਗੀ ਕਲਾ ਅਤੇ ਸਭਿਆਚਾਰਕ ਮੁਕਾਬਲਿਆਂ ਦੇ ਚਾਰ ਰੋਜਾ
ਚੱਲਣ ਵਾਲੇ ਗੋਲਡਨ ਜੁਬਲੀ ‘ਜਸ਼ਨ-2019 ਦੇ ਦੂਜੇ ਦਿਨ ਵੀ ਵਿਦਿਆਰਥੀਆਂ ਨੇ ਭੰਗੜੇ, ਰਚਨਾਤਿਮਕ ਨਾਚ ਅਤੇ ਵੈਸਟ ਡਾਂਸ ਵਿਚ ਪੂਰੇ ਜੋਰ ਸ਼ੋਰ ਦੇ ਨਾਲ ਆਪਣੀ ਕਲਾ ਦੇ ਜ਼ੌਹਰ ਵਿਖਾਏ।ਅੱਜ ਵੱਖ-ਵੱਖ ਵਿਭਾਗਾਂ ਦੀਆਂ 8 ਭੰਗੜਾ ਟੀਮਾਂ ਨੇ ਖਚਾ-ਖੱਚ ਭਰੇ ਹਾਕੀ ਸਟੇਡੀਅਮ ਨੂੰ ਨੱਚਣੇ ਲਾ ਛੱਡਿਆ ਜਦੋਂ ਕਿ ਰਚਨਾਤਿਮਕ ਨਾਚ ਵਿਚ ਵਿਦਿਆਰਥੀ ਕਲਾਕਾਰਾਂ ਨੇ ਵੱਖ-ਵੱਖ ਸਮਾਜਿਕ ਅਤੇ ਹੋਰ ਮੁੱਦਿਆ ਨੂੰ ਛੂਹਿਆ।ਭੰਗੜੇ ਵਿਚ ਵਿਚ ਇਕ ਤੋਂ ਵੱਧ ਕੇ ਸੱਜੇ ਫੱਬੇ ਨੌਜਵਾਨ ਵਿਦਿਆਰਥੀਆਂ ਤੇ ਭੰਗੜਾ ਕਲਾਕਾਰਾਂ ਨੇ ਬੋਲੀਆਂ ਪਾ ਪਾ ਕੇ ਪੰਜਾਬੀ ਸੱਭਿਆਚਾਰ ਅਤੇ ਇਤਿਹਾਸ ਦੇ ਕਈ ਪਹਿਲੂਆਂ ਨੂੰ ਪੇਸ਼ ਕੀਤਾ।ਵਿਦਿਆਰਥੀਆਂ ਕਲਾਕਾਰਾਂ ਦੀ ਸਪੋਰਟ `ਤੇ ਆਏ ਵਿਦਿਆਰਥੀਆਂ ਵੱਲੋਂ ਕਲਾਕਾਰ ਵਿਦਿਆਰਥੀਆਂ ਦੇ ਹੌਸਲੇ ਵਧਾਉਣ `ਤੇ ਜ਼ੋਰ ਲਗਾਉਣ `ਚੋ ਵੀ ਕੋਈ ਕਸਰ ਨਹੀ ਛੱਡੀ।ਜ਼ਸ਼ਨ ਦੇ ਮੌਕੇ ਵਿਦਿਆਰਥੀਆਂ ਦੇ ਨਾਲ ਨਾਲ ਯੂਨੀਵਰਸਿਟੀ ਦੇ ਮੁਲਾਜਮਾਂ ਨੇ ਵੀ ਇਸ ਦਾ ਪੂਰਾ ਆਨੰਦ ਮਾਣਿਆ।ਹਰ ਸਾਲ ਮਨਾਏ ਜਾਣ ਵਾਲੇ ਜ਼ਸ਼ਨ ਵਿਚ ਵਿਦਿਆਰਥੀਆਂ ਨੂੰ ਆਪਣੀ ਕਲਾਂ ਦੇ ਜੌਹਰ ਵਿਖਾਉਣ ਦੇ ਲਈ ਇਕ ਪਲੇਟਫ਼ਾਰਮ ਦਿੱਤਾ ਜਾਂਦਾ ਹੈ।ਇਸੇ ਮੰਚ ਤੋਂ ਗਏ ਕਈ ਵਿਦਿਆਰਥੀਆਂ ਨੇ ਦੇਸ਼ ਭਰ ਵਿੱਚ ਭੰਗੜੇ ਤੋਂ ਇਲਾਵਾ ਹੋਰ ਕਲਾਵਾਂ ਵਿਚ ਆਪਣੀ ਪਹਿਚਾਣ ਬਣਾਈ ਹੈ।ਜ਼ਸ਼ਨ ਦੇ ਦਿਨਾਂ ਵਿਚ ਨਵੇਂ ਪੁਰਾਣੇ ਵਿਦਿਆਰਥੀਆਂ ਨੂੰ ਇਕ ਵਾਰ ਫਿਰ ਆਪਣੀਆਂ ਯਾਦਾਂ ਤਾਜ਼ਾ ਕਰਨ ਦਾ ਮੌਕਾ ਮਿਲਦਾ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਹਰਦੀਪ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਸਰਬਜੋਤ ਸਿੰਘ ਬਹਿਲ, ਜ਼ਸ਼ਨ ਦੇ ਕੋਆਡੀਨੇਟਰ ਪ੍ਰੋ. ਗੀਤਾ ਹੁੰਦਲ ਹਾਜ਼ਰ ਸਨ।ਜਦੋਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਵਿਸ਼ੇਸ਼ ਤੋਰ ਤੇ ਪਹੁੰਚ ਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰ ਰਿਹੇ ਸਨ।ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਰਜਿਸਟਰਾਰ ਇੰਦਰਜੀਤ ਸਿੰਘ, ਅਸ਼ਵਨੀ ਕੁਮਾਰ ਲੁੱਥਰਾ, ਡਾ. ਅਮਨਦੀਪ ਸਿੰਘ, ਡਾ. ਬਲਜੀਤ ਰਿਆੜ, ਡਾ. ਸਤਨਾਮ ਸਿੰਘ ਦਿਉਲ, ਡਾ. ਬਲਬੀਰ ਸਿੰਘ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਹਾਜ਼ਰ ਸਨ।
ਅੱਜ ਦੂਸਰੇ ਦਿਨ ਜਸ਼ਨ ਦੀ ਸ਼ੁਰੂਆਤ ਲੋਕ ਨਾਚ ਭੰਗੜੇ ਨਾਲ ਹੋਈ ਅਤੇ ਇਸ ਤੋਂ ਬਾਅਦ ਕਲੇ ਮਾਡਲਿੰਗ, ਮਹਿੰਦੀ, ਕ੍ਰਿਏਟਿਵ ਡਾਂਸ ਵਿਚ 17, ਜਦੋਂ ਕਿ ਵੈਸਟਨ ਗਰੁੱਪ ਡਾਂਸ-9 ਟੀਮਾਂ ਦੇ ਮੁਕਾਬਲੇ ਕਰਵਾਏ ਗਏ।
ਜ਼ਸ਼ਨ ਦੇ ਕੋਆਡੀਨੇਟਰ ਪੋ੍ਰ. ਗੀਤਾ ਹੁੰਦਲ ਨੇ ਦੱਸਿਆ ਕਿ 16 ਮਾਰਚ ਨੂੰ ਹੋਣ ਵਾਲੇ ਜ਼ਸ਼ਨ ਦੇ ਪ੍ਰੋਗਰਾਮਾਂ ਵਿਚ ਨੌਟੰਕੀ, ਮਿਮਿਕਰੀ, ਸਕਿਟ, ਕੋਰਿਓਗ੍ਰਾਫੀ ਅਤੇ ਸ਼ਾਰਟ ਫ਼ਿਲਮ ਦੇ ਮੁਕਾਬਲੇ ਕਰਵਾਏ ਜਾਣਗੇ।ਇਸੇ ਤਰ੍ਹਾਂ ਅਖੀਰਲੇ ਦਿਨ 17 ਮਾਰਚ ਨੂੰ ਗਿੱਧਾ ਦੇ ਮੁਕਾਬਲੇ ਅਤੇ ਇਨਾਮ ਵੰਡ ਸਮਾਗਮ ਹਾਕੀ ਸਟੇਡੀਅਮ ਵਿਚ ਹੀ ਹੋਵੇਗਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ
ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …
Punjab Post Daily Online Newspaper & Print Media