Tuesday, July 28, 2026

ਸੋਸ਼ਲ ਮੀਡੀਆ ਦੀ ਮਦਦ ਨਾਲ ਮਾਪਿਆਂ ਹਵਾਲੇ ਕੀਤੀ ਨੰਨ੍ਹੀ ਪਰੀ

ਭੀਖੀ/ਮਾਨਸਾ, 15 ਮਾਰਚ (ਪੰਜਾਬ ਪੋਸਟ- ਕਮਲ ਜ਼ਿੰਦਲ) – ਥਾਣਾ ਸਿਟੀ ਥਾਣਾ 2 ਦੇ ਇੰਚਾਰਜ ਸਬ ਇੰਸਪੈਕਟਰ ਮੈਡਮ ਸਰਬਜੀਤ ਕੋਰ ਨੇ ਪੱਤਰਕਾਰਾਂ ਨਾਲ PUNJ1503201920ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਇੱਕ ਨੰਨ੍ਹੀ ਪਰੀ ਉਨ੍ਹਾਂ ਨੂੰ ਬੱਸ ਸਟੈਡ ਮਾਨਸਾ ਵਿਖੇ ਮਿਲੀ ਸੀ।ਉਸ ਦੀ ਉਮਰ ਛੋਟੀ ਹੋਣ ਕਰਕੇ ਉਹ ਬਹੁਤ ਡਰੀ ਹੋਈ ਤੇ ਆਪਣੇ ਮਾਤਾ ਪਿਤਾ ਦਾ ਨਾਮ ਦੱਸਣ ਤੋਂ ਅਸਮਰੱਥ ਸੀ।ਉਹਨਾ ਕਿਹਾ ਕਿ ਸਾਡੇ ਹੌਲਦਾਰ ਅਮਨਦੀਪ ਸਿੰਘ ਤੇ ਗੁਰਜੀਤ ਸਿੰਘ ਵਲੋਂ ਸ਼ੋਸਲ ਮੀਡੀਆ ਦਾ ਸਹਾਰਾ ਲੈ ਕੇ ਬੱਚੀ ਦੀਆਂ ਫੋਟੋਆਂ ਸ਼ੋਸਲ ਮੀਡੀਆ `ਤੇ ਸ਼ੇਅਰ ਕਰਕੇ ਮਾਪਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ।ਆਖਿਰ ਕਾਰ ਬੱਚੀ ਦੇ ਮਾਪਿਆਂ ਨੂੰ ਲੱਭ ਲਿਆ ਗਿਆ।ਸਬਜ਼ੀ ਮੰਡੀ ਦੇ ਕੋਲ ਰਹਿੰਦੇ ਇਸ ਬੱਚੀ ਦੇ ਪਿਤਾ ਭੁਪਿੰਦਰ ਬਹਾਦਰ ਨੂੰ ਬੱਚੀ ਸੋਂਪ ਦਿੱਤੀ ਗਈ।ਭੁਪਿੰਦਰ ਨੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply