ਭੀਖੀ, 16 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ ਦੇ ਨਵਨਿਯੁੱਕਤ ਸ਼ਹਿਰੀ-1 ਪ੍ਰਧਾਨ ਦੇ ਗੁਲਸ਼ਨ ਸਿੰਘ ਮਿੱਤਲ ਅਤੇ ਸ਼ਹਿਰੀ-2 ਦੇ
ਪ੍ਰਧਾਨ ਰਾਮ ਸਿੰਘ ਚਹਿਲ ਨੂੰ ਸਨਮਾਨਿਤ ਕਰਨ ਲਈ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਜਗਸੀਰ ਸਿੰਘ ਜੱਗਾ ਦੇ ਨਿਵਾਸ `ਤੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵੱਡੀ ਗਿਣਤੀ `ਚ ਅਕਾਲੀ ਵਰਕਰਾਂ ਨੇ ਸ਼ਿਰਕਤ ਕੀਤੀ।ਨਵਨਿਯੁਕਤ ਪ੍ਰਧਾਨ ਗੁਲਸ਼ਨ ਸਿੰਘ ਮਿੱਤਲ ਅਤੇ ਰਾਮ ਸਿੰਘ ਚਹਿਲ ਨੇ ਕਿਹਾ ਕਿ ਪਾਰਟੀ ਨੇ ਜੋ ਉਨ੍ਹਾਂ ਵਿੱਚ ਭਰੋਸਾ ਪ੍ਰਗਟ ਕੀਤਾ ਹੈ, ਉਹ ਉਸ `ਤੇ ਖਰ੍ਹੇ ਉਤਰਨਗੇ ਅਤੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਗੇ।ਇੰਨਾਂ ਨਿਯੁੱਕਤੀਆਂ `ਤੇ ਪਾਰਟੀ ਵਰਕਰਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਦਿਆ ਕਿਹਾ ਕਿ ਇੰਨਾਂ ਨਿਯੁੱਕਤੀਆਂ ਨਾਲ ਮਾਨਸਾ ਵਿਧਾਨ ਸਭਾ ਹਲਕੇ ਅੰਦਰ ਪਾਰਟੀ ਹੋਰ ਮਜਬੂਤ ਹੋਵੇਗੀ।ਨਵਨਿਯੁੱਕਤ ਪ੍ਰਧਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਹਾਜਰ ਵਰਕਰਾਂ ਨੇ ਪਾਰਟੀ ਹਾਈ ਕਮਾਂਡ ਤੋਂ ਮੰਗ ਕੀਤੀ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਹੀ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਾਈ ਜਾਵੇ ਤਾਂ ਕਿ ਉਨ੍ਹਾਂ ਨੂੰ ਵੱਡੀ ਲੀਡ ਤੇ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਜਾ ਸਕੇ।
ਇਸ ਮੌਕੇ ਅਕਾਲੀ ਆਗੂ ਵਿਜੈ ਕੁਮਾਰ ਗਰਗ, ਜਗਸੀਰ ਸਿੰਘ ਜੱਗਾ ਨੰਬਰਦਾਰ, ਸੁਖਦੀਪ ਸਿੰਘ ਐਮ.ਸੀ, ਭੀਮ ਸੈਨ ਬਾਂਸਲ, ਬਲਵਿੰਦਰ ਸ਼ਰਮਾ, ਰਾਮਪਾਲ ਐਮਸੀ, ਮਲਕੀਤ ਸਿੰਘ ਬਾਬੇਕਾ, ਹਰਦੀਪ ਸਿੰਘ ਨੰਬਰਦਾਰ, ਦੀਪੂ ਅਲੀਸ਼ੇਰ, ਕੀਮਾ ਸਿੰਘ ਮਾਣੇਕਾ, ਰਵੀ ਮੱਤੀ ਵਾਲਾ, ਸੁਨੀਲ ਕਾਲਾ, ਵਿਕਾਸ ਮਿੱਤਲ, ਮੀਤਾ ਸਿੰਘ ਸਾਬਕਾ ਐਮ.ਸੀ, ਵਿੱਕੀ ਮਿੱਤਲ, ਹਰਜੀਤ ਸਿੰਘ ਅਤੇ ਵਿਵੇਕ ਜੈਨ ਬੱਬੂ ਵੀ ਹਾਜਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media