Monday, June 16, 2025
Breaking News

ਸਿਰਸਾ ਦਾ ਦਾਅਵਾ – ਨਵੰਬਰ ਤੱਕ ਅੱਧੀ ਦਿੱਲੀ ਨੂੰ ਗੁਰਸਿੱਖੀ ਨਾਲ ਜੋੜਾਂਗੇ

ਬਾਲਾ ਸਾਹਿਬ ਹਸਪਤਾਲ ਚਾਲੂ ਕਰਨ ਦੀ ਪਹਿਲੀ ਮੰਗ ਛੇਤੀ ਪੂਰੀ ਕਰਾਂਗੇ – ਕਾਲਕਾ
ਨਵੀਂ ਦਿੱਲੀ, 16 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੀ ਪਹਿਲੀ ਪ੍ਰੈਸ PPN1603201916ਕਾਨਫਰੰਸ ’ਚ ਦਿੱਲੀ ਕਮੇਟੀ ਦੇ 6 ਸਾਲ ਪੂਰੇ ਹੋਣ ਅਤੇ ਰਹਿੰਦੇ 2 ਸਾਲਾਂ ਲਈ ਸਮੂਹ ਇਲੈਕਟ੍ਰੋਨਿਕ, ਅਤੇ ਪਿ੍ਰੰਟ ਮੀਡੀਆ ਦਾ ਧੰਨਵਾਦ ਕਰਦਿਆਂ ਉਨ੍ਹਾਂ ਵੱਲੋਂ ਪੂਰਾ ਸਹਿਯੋਗ ਮਿਲਣ ਦੀ ਆਸ਼ਾ ਜਤਾਈ।ਉਹਨਾਂ ਨੇ 6 ਸਾਲਾਂ ਦੀ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਖਾਸਕਰ 1984 ਕਤਲੇਆਮ ਦੀ ਯਾਦਗਾਰ ਸੱਚ ਦੀ ਕੰਧ, ਬੰਗਲਾ ਸਾਹਿਬ ਬਾਬਾ ਬਘੇਲ ਸਿੰਘ ਦਾ ਅਜਾਇਬਘਰ, 3 ਮਹਾਨ ਯੋਧਿਆਂ ਦੇ ਬੁੱਤ ਪੱਛਮੀ ਦਿੱਲੀ ਵਿੱਚ ਸਥਾਪਿਤ ਕਰਨ ਅਤੇ ਸ਼ਤਾਬਦਿਆਂ ਮਨਾਉਣ, ਆਨੰਦ ਮੈਰਿਜ ਐਕਟ ਦੇ 23 ਸੂਬਿਆਂ ਵਿੱਚ ਲਾਗੂ ਹੋਣ, ਹੁੱਕਾਬਾਰ ਬੰਦ ਕਰਨ ਦੀ ਕਾਮਯਾਬੀ ਲਈ ਪਿਛਲੀ ਕਮੇਟੀ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਉਨਾਂ ਦਾ ਪ੍ਰਬੰਧ ਆਇਆ ਸੀ ਉਸ ਵੇਲੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 19 ਹਜ਼ਾਰ ਸੀ, ਜੋ ਅੱਜ 42 ਹਜ਼ਾਰ ਪਹੁੰਚ ਗਈ ਹੈ।ਆਉਣ ਵਾਲੇ ਸਮੇਂ ਵਿੱਚ ਬਾਬਾ ਮਹਾ ਸਿੰਘ ਸ਼ੁਕਰਾਚੱਕੀਆ ਤੇ ਬਾਬਾ ਤਾਰਾ ਸਿੰਘ ਦੇ ਬੁੱਧ ਲਗਾਉਣ ਦਾ ਵੀ ਐਲਾਨ ਕੀਤਾ।  
    ਸਿੱਖੀ ਤੋਂ ਦੂਰ ਹੋ ਰਹੀ ਨਵੀਂ ਪੀੜ੍ਹੀ ਦੀ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਨਾਂ ਦਾ ਮੁੱਖ ਮੰਤਵ ਸਿੱਖਾਂ ਦੇ ਇਤਿਹਾਸ ਨੂੰ ਪ੍ਰਮੋਟ ਕਰਨਾ ਹੈ। 550ਵਾਂ ਪ੍ਰਕਾਸ਼ ਗੁਰਪੁਰਬ ਕਿਵੇਂ ਪੂਰੀ ਦੁਨੀਆਂ ਵਿੱਚ ਮਨਾਇਆ ਜਾਵੇ।ਉਨ੍ਹਾਂ ਨੇ ਕਿਹਾ ਕਿ ਉਹ ਹਰ ਉਸ ਚਰਨਛੋਹ ਸਥਾਨ `ਤੇ ਪਹੁੰਚ ਕਰਨਗੇ ਜਿਥੇ ਗੁਰੂ ਸਾਹਿਬ ਗਏ ਸਨ, ਉਨ੍ਹਾਂ ਦੇਸ਼ ਦੀਆਂ ਸਰਕਾਰਾਂ ਤੇ ਸਫੀਰਾਂ ਨਾਲ ਗੱਲਬਾਤ ਕਰਕੇ ਉਥੇ ਕਿਸ ਪ੍ਰਕਾਰ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ ਇਸ ਦੀ ਜਾਣਕਾਰੀ ਦਣਗੇ।70-80 ਵਰਕੇ ਦੀ ਹਰ ਭਾਸ਼ਾ ਦੀ ਪੁਸਤਕ ਜਿਸ ਵਿੱਚ ਗੁਰੂ ਨਾਨਕ ਸੰਦੇਸ਼ ਛਾਪ ਕੇ 23 ਨਵੇਂ ਅੰਗਰੇਜ਼ੀ ਭਾਸ਼ਾ ਦੇ ਪ੍ਰਚਾਰਕ ਤਿਆਰ ਕੀਤੇ ਜਾਣਗੇ ਜੋ ਘਰ-ਘਰ ਜਾ ਕੇ ਦਿੱਲੀ ਕਮੇਟੀ ਮੈਂਬਰਾਂ ਨਾਲ 2 ਵਾਰਡਾਂ ਵਿੱਚ ਜਾ ਕੇ ਹਰ ਪਰਿਵਾਰ ਵਿੱਚ ਸਿੱਖੀ ਸਿੰਧਾਂਤ, ਕੁਰਬਾਨੀਆਂ ਤੇ ਮਾਂ-ਬੋਲੀ ਪੰਜਾਬੀ ਬਾਰੇ ਜਾਣਕਾਰੀ ਦੇਣਗੇ, ਜਿਸ ਦਾ ਰੋਜ਼ਨਾਮਚਾ ਵੀ ਰੱਖਿਆ ਜਾਵੇਗਾ।ਉਨ੍ਹਾਂ ਨੇ ਆਸ ਜਤਾਈ ਕਿ ਨਵੰਬਰ ਤੱਕ ਉਹ ਅੱਧੀ ਦਿੱਲੀ ਨੂੰ ਗੁਰਸਿੱਖੀ ਨਾਲ ਜੋੜ ਚੁੱਕੇ ਹੋਵਾਂਗੇ।
    ‘‘ਦਾ ਲਾਈਫ ਜਰਨੀ ਆਫ ਦਾ ਗੁਰੂ ਨਾਨਕ ਦੇਵ ਜੀ’’ ਦੀ ਛੋਟੀ ਫਿਲਮ ਵੀ ਬਣਾਈ ਜਾਵੇਗੀ। ਜਿਸ ਨਾਲ ਅਸੀਂ ਦੁਨੀਆਂ ਨੂੰ ਦੱਸ ਸਕਾਂਗੇ ਕਿ ਜੋ ਖੋਜਾਂ ਅੱਜ ਕੀਤੀਆਂ ਜਾ ਰਹੀਆਂ ਹਨ ਉਹ ਗੁਰੂ ਨਾਨਕ ਦੇਵ ਜੀ 500 ਸਾਲ ਪਹਿਲਾਂ ਹੀ ਕਰ ਚੁੱਕੇ ਸਨ।ਕਰਤਾਰਪੁਰ ਲਾਂਘੇ ਦੀ ਗੱਲ ਕਰਦਿਆਂ ਉਹਨਾਂ ਨੇ 5000 ਹਜ਼ਾਰ ਲੋਕਾਂ ਦੀ ਇੱਕ ਦਿਨ ਦੀ ਆਵਾਜਾਈ ਲਈ ਪਾਕਿਸਤਾਨ ਦੀ ਸਰਕਾਰ ਕੋਲੋਂ ਮੰਗ ਕੀਤੀ ਹੈ।ਉਨ੍ਹਾਂ ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਬਾਬਾ ਬਚਨ ਸਿੰਘ ਕਾਰਸੇਵਾ ਵਾਲਿਆਂ ਦੀ ਅਗਵਾਈ ਵਿੱਚ ਥਾਂ ਖਰੀਦ ਕੇ ਉਥੇ ਸਰਾਂ ਉਸਾਰੀ ਜਾਣ ਦਾ ਐਲਾਨ ਕੀਤਾ।ਉਨ੍ਹਾਂ ਨੇ ਆਪਣਾ ਵੱਧ ਤੋਂ ਵੱਧ ਧਿਆਨ ਸਿਖਿਆ ’ਤੇ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਐਜ਼ੂਕੇਸ਼ਨ ਤੇ 2.5 ਕਰੋੜ ਖਰਚ ਕਰ ਰਹੇ ਹਨ ਤੇ ਬਜ਼ਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਲਈ ਗੁਰਮਤਿ ਵਿਦਿਆਲੇ ਰਕਾਬਗੰਜ ਨੂੰ ਵੀ ਪ੍ਰੋਮੋਟ ਕਰ ਰਹੇ ਹਾਂ।ਉਨ੍ਹਾਂ ਨੇ 1984 ਸਿੱਖ ਕਤਲੇਆਮ ਦੇ ਟਾਈਟਲਰ ਵਰਗੇ ਦੋਸ਼ੀਆਂ `ਤੇ ਵੀ ਉਨਾਂ ਦੀ ਨਜ਼ਰ ਹੈ ਤੇ ਂ ਉਨ੍ਹਾਂ ਵਰਗਿਆਂ ਨੂੰ ਵੀ ਜੇਲ ਪੁਚਾ ਕੇ ਹੀ ਰਹਿਣਗੇ।
    ਉਨ੍ਹਾਂ ਨੇ ਕਿਹਾ ਕਿ ਉਹ ਪੌਜਟਿਵ ਖਬਰਾਂ ਤੇ ਜਿਆਦਾ ਧਿਆਨ ਦਿੰਦਾ ਹਨ।ਉਨਾਂ ਦਾ ਮੇਰਾ ਭਾਜਪਾ ਜਾਂ ਆਰ.ਐਸ.ਐਸ ਨਾਲ ਕੋਈ ਵਾਸਤਾ ਨਹੀਂ ਹੈ। ਉਹ ਪਹਿਲਾਂ ਅਕਾਲੀ ਦਲ ਦਾ ਮੈਂਬਰ ਹਨ।ਸਿੱਖਾਂ ਦੀ ਗੱਲ ਰੱਖਣ ਲਈ ਉਹ ਐਮ.ਐਲ.ਏ ਬਣੇ ਹਨ ਤਾਂਕਿ ਸਰਕਾਰ ਵਿੱਚ ਸਿੱਖੀ ਦੀ ਗੱਲ ਕੀਤੀ ਜਾ ਸਕੇ, ਆਪਣੇ ਬੀਤੇ ਵਿੱਚ ਜਾਣਾ ਨਹੀਂ ਚਾਹੁੰਦਾ।16 ਸਾਲ ਵਿਰੋਧੀ ਲੁੱਟਦੇ ਰਹੇ, ਉਨ੍ਹਾਂ ਕੋਲ ਕੋਈ ਸਿੱਖੀ ਦਾ ਮੁੱਦਾ ਨਹੀਂ ਸੀ।ਉਹ ਨੈਗੇਟਿਵ ਸੋਚ ਵਾਲੇ ਹਨ। ਗਿਆਨ ਗੋਦੜੀ ਤੇ ਸਿੱਕਮ ਦੇ ਗੁਰਦੁਆਰੇ ਬਾਰੇ ਸਵਾਲ ਪੁੱਛਣ `ਤੇ ਉਨ੍ਹਾਂ ਕਿਹਾ ਕਿ ਉਹ ਗੱਲਬਾਤ ਕਰ ਰਹੇ ਹਾਂ।ਪਰ ਉਥੇ ਦਾ ਸੀ.ਐਮ ਗੱਲ `ਤੇ ਧਿਆਨ ਨਹੀਂ ਦੇ ਰਿਹਾ ਹੈ।ਉਥੇ ਪੰਚਾਇਤ ਦੀ ਗੱਲ ਚੱਲਦੀ ਹੈ।ਉਥੇ ਲੋਅਰ ਕੋਰਟ ਵੀ ਨਹੀਂ ਹੈ ਅਤੇ ਏਰੀਆ ਰਿਜ਼ਰਵ ਹੈ।ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਕੁੱਝ ਗਲਤ ਕਰਦੇ ਹਾਂ ਤਾਂ ਉਨਾਂ ਦਾ ਲਿਹਾਜ਼ ਨਾ ਕੀਤਾ ਜਾਵੇ।
    ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਉਨਾਂ ਦੇ ਚੋਣ ਮੈਨੀਫੀਸਟੋ ਵਿੱਚ ਬਾਲਾ ਸਾਹਿਬ ਹਸਪਤਾਲ ਚਾਲੂ ਕਰਨ ਦੀ ਪਹਿਲੀ ਮੰਗ ਹੈ।ਵਿਰੋਧੀਆਂ ਦੇ ਹਮਲਿਆਂ ਤੇ ਚਾਲਾਂ ਦਾ ਸ਼ਿਕਾਰ ਹੋਣ ਕਰਕੇ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।ਹੁਣ ਬਾਬਾ ਬਚਨ ਸਿੰਘ ਕਾਰਸੇਵਾ ਦੇ ਸਹਿਯੋਗ ਨਾਲ ਇਹ ਕੰਮ ਸ਼ੁਰੂ ਕੀਤਾ ਜਾਵੇਗਾ।
    ਕੁਲਵੰਤ ਸਿੰਘ ਬਾਠ ਨੇ ਕਿਹਾ ਕਿ ਪਰਮਜੀਤ ਸਿੰਘ ਸਰਨਾ ’ਤੇ ਸੰਗਤਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਸਾਡੀ ਕਮੇਟੀ ਦੇ ਮੈਂਬਰਾਂ ਨੇ ਕੋਈ ਦੁਕਾਨਦਾਰੀ ਨਹੀਂ ਚਲਾਈ ਤੇ ਨਾ ਹੀ ਕਿਸੇ ਰਿਸ਼ਤੇਦਾਰਾਂ ਦੀ ਭਰਤੀ ਹੀ ਕੀਤੀ।ਇਸ ਦੇ ਲਈ ਉਨ੍ਹਾਂ ਅੰਕੜੇ ਵੀ ਪੇਸ਼ ਕੀਤੇ।6ਵੇਂ ਪੇਅ ਕਮਿਸ਼ਨ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਟੀਚਰਾਂ ਦਾ 75 ਕਰੋੜ ਰੁਪਏ ਬਕਾਇਆ ਦੇ ਚੁੱਕੇ ਹਨ ਤੇ ਬਾਕੀ ਵੀ ਤਨਖਾਹ ਨਾਲ ਦਿਤੇ ਜਾ ਰਹੇ ਹਨ। ਪ੍ਰਬੰਧ `ਚ ਪੂਰੀ ਪਾਰਦਰਸ਼ਤਾ ਲਿਆਉਣਗੇ, ਦਾਨ ਦੀ ਰਸ਼ੀਦ ਦਿੱਤੀ ਜਾਵੇਗੀ ਤੇ ਆਨਲਾਈਨ ਜਾਣਕਾਰੀ ਮਿਲੇਗੀ।
    ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਹਨ ਉਹ ਬਖਸੇ ਨਹੀਂ ਜਾਣਗੇ।ਉਨ੍ਹਾਂ ਨੇ ਇੱਕ ਘਟਨਾ ਦੀ ਜਾਣਕਾਰੀ ਦਿੱਤੀ ਕਿ ਇੱਕ ਵਾਰ ਰਾਮ ਨਾਥ ਕੋਵਿੰਦ ਗਵਰਨਰ ਵਜੋਂ ਬਿਹਾਰ ਦੇ ਸਥਿਤ ਗੁਰੂ ਨਾਨਕ ਦੇਵ ਜੀ ਦੇ ਚਰਨਛੋਹ ਪ੍ਰਾਪਤ ਗੁਰਦੁਆਰੇ ਗਏ ਸਨ, ਉਥੇ ਪੰਚਾਇਤ ਦੇ ਮੁਖੀਆ ਨੇ ਉਨ੍ਹਾਂ ਦੇ ਆਉਣ `ਤੇ ਕਿਹਾ ਕਿ ਰਾਸ਼ਟਰਪਤੀ ਜੀ ਆ ਗਏ, ਤੇ ਅੱਜ ਸੱਚ ਮੁੱਚ ਹੀ ਉਹ ਰਾਸ਼ਟਰਪਤੀ ਬਣ ਗਏ।ਫਿਰ ਕੋਵਿੰਦ ਜੀ ਉਥੇ ਗਏ ਤੇ ਗੁਰਦੁਆਰੇ ਨੂੰ 1.25 ਲੱਖ ਰੁਪਏ ਦੇ ਕੇ ਆਏ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply