Friday, October 31, 2025
Breaking News

ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਇਆ ਵਿਅਕਤੀ ਗੁੰਮ

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ -ਸੁਖਬੀਰ ਸਿੰਘ) – ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਜੋ ਕਿ ਆਪਣੇ ਸਾਥੀਆਂ ਤੋਂ ਵਿਛੜ ਗਿਆ ਦਾ ਅਜੇ ਤੱਕ PUNJ1803201908ਕੋਈ ਸੁਰਾਗ ਨਹੀਂ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੇਤ ਸ਼ਰਹਾਧਾ ਪੁੱਤਰ ਸੁਪਾਟੀ ਵਾਸੀ ਕੁਰਬੀ ਚੰਦਰਪੁਰ ਖੁਰਮ ਥਾਣਾ ਰਾਮਪੁਰਾ ਹੱਟ ਜਿਲਾ ਬੀਰਭੂਮ ਪੱਛਮੀ ਬੰਗਾਲ ਤੋਂ ਆਪਣੇ ਸਾਥੀਆਂ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਸਮੇਂ ਆਪਣੇ ਸਾਥੀਆਂ ਨਾਲੋਂ ਵਿਛੜ ਗਿਆ।ਜਿਸ ਦੀ ਰਿਪੋਰਟ ਉਸ ਦੇ ਸਾਥੀ ਮਾਦਵ ਦਾਸ ਪੁੱਤਰ ਭਰਤ ਦਾਸ ਵਾਸੀ ਪਿੰਡ ਕੁਰਬੀਚੰਦਰ ਥਾਣਾ ਰਾਜਮਪਬਰ ਹੱਟ-1 ਜਿਲ੍ਹਾ ਭੀਰਭ ਵੈਸਟ ਬੰਗਾਲ ਵਲੋਂ ਦਰਜ ਕਰਵਾਇਆ ਗਿਆ ਹੈ।ਗੁੰਮ ਹੋਏ ਵਿਅਕਤੀ ਦੀ ਉਮਰ ਕਰੀਬ 65 ਸਾਲ, ਕੱਦ 5-1/2 ਇੰਚ, ਰੰਗ ਕਾਲਾ, ਕਲੀਨ ਸੇਵ, ਚਿੱਟੇ ਰੰਗ ਦੀ ਧੋਤੀ ਅਤੇ ਕਮੀਜ਼ ਪਹਿਨੀ, ਗਰੇਅ ਰੰਗ ਦੀ ਜੈਕਟ ਪਾਈ ਹੋਈ ਹੈ ਅਤੇ ਹੱਥ ਵਿੱਚ ਲਾਠੀ ਸੀ।ਪੁਲਿਸ ਨੇ ਇਸ ਸਬੰਧੀ ਰਿਪੋਰਟ ਦਰਜ ਕਰਕੇ ਭਾਲ ਸ਼ੁਰੂ ਕੀਤੀ ਹੈ ਅਤੇ ਨਾਲ ਹੀ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਕੋਈ ਇਤਲਾਹ ਮਿਲੇ ਤਾਂ ਉਹ ਪੁਲਿਸ ਚੌਂਕੀ ਗਲਿਆਰਾ ਅੰਮ੍ਰਿਤਸਰ 98552-58504 ਅਤੇ 99882-60682 ਨਾਲ ਸੰਪਰਕ ਕਰਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply