Friday, October 30, 2026

ਬੇਟੀ ਬਚਾਓ ਬੇਟੀ ਪੜ੍ਹਾਓ ਮੈਗਾ ਕੈਂਪ ਤੇ ਵੋਟ ਜਾਗਰੂਕਤਾ ਰੈਲੀ ਕੱਢੀ

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ -ਸੁਖਬੀਰ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮਿ੍ਰਤਸਰ ਵਲੋਂ ਚਲਾਏ ਜਾ ਰਹੇ ਬੇਟੀ ਬਚਾਓ ਬੇਟੀ ਪੜ੍ਹਾਓ ਮੈਗਾ ਕੈਂਪ ਦੀ ਲੜੀ PUNJ1803201909ਹੇਠ ਸੀ.ਡੀ.ਪੀ.ਓ ਅੰਮਿ੍ਤਸਰ ਅਰਬਨ-2 ਸੁਮਨ ਬਾਲਾ ਵਲੋਂ ਪੁਤਲੀਘਰ (ਗਵਾਲਮੰਡੀ) ਵਿਖੇ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਵਲੋਂ ਸਮੁਲਿਅਤ ਕੀਤੀ ਗਈ।ਜਿਸ ਵਿੱਚ ਸਿੱਖਿਆ ਵਿਭਾਗ ਤੋਂ ਜਸਬੀਰ ਸਿੰਘ, ਲੀਗਲ ਪੈਰਾ ਵਲੰਟੀਅਰ ਕਮਲ ਭਾਟੀਆ, ਅਵਨੀਤ ਕੌਰ, ਲੀਡ ਬੈਂਕ ਤੋਂ ਮਲ੍ਹੀ, ਸਕੂਲ ਟੀਚਰ, ਐਨ.ਜੀ.ਓਜ਼ ਮਿਸ਼ਨ ਅਗਾਜ ਤੋਂ ਦੀਪਕ ਬਬਰ, ਸਪੈਸ਼ਲ ਸੈਲ ਫਾਰ ਵੂਮੈਨ ਤੋਂ ਰਵਨੀਤ ਕੌਰ ਅਤੇ ਪਿਆਸਾ ਮਯੁਜਿਕਲ ਗਰੁੱਪ ਨੇ ਹਿੱਸਾ ਲਿਆ।ਸੀ.ਡੀ.ਪੀ.ਓ ਨੇ ਦੱਸਿਆ ਕਿ ਪੰਜਾਬ ਵਿਚ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਘੱਟ ਹੈ ਅਤੇ ਗਵਾਲਮੰਡੀ ਦਾ ਇਲਾਕਾ ਵੀ ਇਸ ਦਾ ਉਦਾਹਰਣ ਹੈ।ਇਸ ਇਲਾਕੇ ਵਿੱਚ 794 ਲੜਕੀਆਂ ਹਨ ਜੋ ਕਿ ਲੜਕਿਆਂ ਨਾਲੋਂ ਕਾਫ਼ੀ ਘੱਟ ਹੈ।ਲੋਕਾਂ ਨੂੰ ਅਲਟਰਾਸਾਉਂਡ ਨਾ ਕਰਾਉਣ ਤੇ ਕੁੱਖ ਵਿੱਚ ਕੁੜੀਆਂ ਨੂੰ ਨਾ ਮਾਰਨ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਇਕ ਰੈਲੀ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਸਬੰਧੀ ਵਿੱਚ ਇਲਾਕੇ ’ਚ ਜਾਗਰੂਕਤਾ ਕਰਨ ਲਈ ਕੱਢੀ ਗਈ।
    ਸੁਮਨ ਬਾਲਾ ਨੇ ਵੋਟ ਪਾਉਣ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਗਵਾਲਮੰਡੀ, ਪੁਤਲੀਘਰ ਅਤੇ ਵੇਰਕਾ ’ਚ ਰੈਲੀ ਕੱਢੀ ਗਈ। ਉਨਾਂ ਨੇ ਦੱਸਿਆ ਕਿ ਵੋਟ ਪਾਉਣਾ ਉਨਾਂ ਦਾ ਜਨਮ ਸਿਧ ਅਧਿਕਾਰ ਹੈ।ਭਾਰਤ ਦਾ ਹਰੇਕ ਨਾਗਰਿਕ ਜਿਸ ਦੀ ਉਮਰ 18 ਜਾਂ ਉਸ ਤੋਂ ਵੱਧ ਹੈ ਉਹ ਆਪਣੀ ਵੋਟ ਪਾ ਸਕਦਾ ਹੈ।ਸੁਮਨ ਬਾਲ ਨੇ ਕਿਹਾ ਕਿ ਦਿਵਿਆਂਗ ਵਿਅਕਤੀ, ਮਾਨਸਿਕ ਰੋਗੀ ਵੀ ਆਪਣੀ ਵੋਟ ਪਾ ਸਕਦੇ ਹਨ।ਦਿਵਿਆਂਗ ਵਿਅਕਤੀਆਂ ਲਈ ਉਨਾਂ ਦੀ ਮਦਦ ਲਈ ਪੋਲਿੰਗ ਬੂਥਾਂ ’ਤੇ ਵਲੰਟਿਅਰ ਉਨਾਂ ਦੀ ਮਦਦ ਕਰਨਗੇ।ਲੋਕਾਂ ਨੂੰ ਬਿਨਾਂ ਲਾਲਚ, ਡਰ ਅਤੇ ਭੇਦਭਾਵ ਤੋਂ ਉਪਰ ਉਠ ਕੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਰੈਲੀ ਵਿਚ ਬੀ.ਐਲ.ਓ ਸਿੱਖਿਆ ਵਿਭਾਗ ਅਤੇ ਐਨ.ਜੀ.ਓ ਨੇ ਵੀ  ਹਿੱਸਾ ਲਿਆ।
 

Check Also

ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ 

ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …

Leave a Reply