ਅੰਮ੍ਰਿਤਸਰ, 19 ਮਾਰਚ ( ਪੰਜਾਬ ਪੋਸਟ – ਅਮਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਹੇ ਜਸ਼ਨ-2019 ਮੁਕਾਬੇ ਦੇ ਆਖਰੀ
ਦਿਨ ਪੰਜਾਬੀ ਪਹਿਰਾਵੇ ਵਿੱਚ ਸੱਜੀਆਂ ਪੰਜਾਬਣ ਮੁਟਿਆਰਾਂ ਨੇ ਗਿੱਧੇ ਦੀ ਬਾਕਮਾਲ ਪੇਸ਼ਕਾਰੀ ਨਾਲ ਦਰਸਕਾਂ ਦਾ ਮਨ ਮੋਹ ਲਿਆ।ਪੰਜਾਬੀ ਪਹਿਰਾਵੇ ਵਿੱਚ ਪੰਜਾਬ ਦੇ ਸੱਭਿਆਚਾਰ ਦੀਆਂ ਅਨਮੋਲ ਨਿਸ਼ਾਨੀਆਂ ਦੇ ਝਲਕਾਰੇ ਗਿੱਧੇ ਦੀਆਂ ਪੇਸ਼ਕਾਰੀਆਂ ਨੂੰ ਚਾਰ ਚੰਨ ਲਗਾ ਗਏ।ਮੁਟਿਆਰਾਂ ਦੇ ਸਿਰਾਂ `ਤੇ ਸੋਂਹਦੀਆਂ ਫੁਲਕਾਰੀਆਂ ਤੇ ਗੋਟੇ ਕਿਨਾਰੀਆਂ ਵਾਲੀਆਂ ਚੰੁਨੀਆਂ ਦੇ ਨਾਲ ਗੁੱਤਾਂ ਨਾਲ ਹਿੱਲਦੇ ਸੋਹਣੇ ਪਰਾਂਦੇ ਦਰਸਕਾਂ ਦੇ ਦਿਲਾਂ `ਤੇ ਵੱਡੀ ਛਾਪ ਛੱਡਦੇ ਨਜ਼ਰ ਆਏ।ਮੱਥੇ `ਤੇ ਫੱਬਦੇ ਟਿੱਕੇ ਤੋਂ ਇਲਾਵਾ ਸੱਗੀ ਫੁੱਲ, ਤਵੀਤੜੀਆਂ, ਪਿੱਪਲ ਪੱਤੀਆਂ, ਮੋਹਰਾਂ, ਫੁੰਮਣ ਆਦਿ ਨਾਲ ਸੱਜੀਆਂ ਮੁਟਿਆਰਾਂ ਨੇ ਹੱਥਾਂ ਵਿੱਚ ਬੰਬੀਹੇ ਫੜ ਕੇ ਗਿੱਧੇ ਵਿੱਚ ਅਜਿਹੀ ਧਮਾਲ ਪਾਈ ਕਿ ਜਸ਼ਨ ਪ੍ਰੋਗਰਾਮ ਦੇਖਣ ਵਾਲੇ ਦਰਸਕ ਅਸ਼-ਅਸ਼ ਕਰ ਉੱਠੇ। ਮੁਟਿਆਰਾਂ ਵੱਲੋਂ ਘੜੇ ਚੁੱਕ ਕੇ ਪੰਜਾਬੀ ਬੋਲੀਆਂ ਨਾਲ ਗਿੱਧੇ ਵਿੱਚ ਗੇੜੀ ਦੇਣ ਦੇ ਨਾਲ ਪਾਈ ਗਈ ਕਿੱਕਲੀ ਵੀ ਵੱਖਰਾ ਨਜਾਰਾ ਪੇਸ਼ ਕਰ ਗਈ।ਤਸਵੀਰ ਵਿੱਚ ਯੂ.ਐਸ.ਐਫ.ਐਸ ਵਿਭਾਗ ਦੀ ਗਿੱਧਾ ਟੀਮ ਨਾਲ ਦਿਖਾਈ ਦੇ ਰਹੇ ਡਾ. ਮਨਦੀਪ ਕੌਰ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media