Sunday, July 26, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਦਾ ਨਤੀਜਾ ਸ਼ਾਨਦਾਰ

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) –  ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਐਲਾਨੇ ਗਏ ਬੀ.ਐਸ.ਸੀ GNDU Veka(ਇਕਨਾਮਿਕਸ) ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ । ਇਸ ਵਿੱਚ ਅਮਨਪ੍ਰੀਤ ਕੌਰ ਨੇ 78%, ਕਮਲਪ੍ਰੀਤ ਕੌਰ ਨੇ 71%, ਨਿਧੀ ਸ਼ਰਮਾ ਨੇ 70%, ਮਲਿੰਦਰ ਸਿੰਘ 69% ਤੇ ਮਨੂੰ ਨੇ 68% ਅੰਕ ਪ੍ਰਾਪਤ ਕੀਤੇ।ਇਹਨਾਂ ਦੀ ਮਿਹਨਤ ਦੀ ਮਿਸਾਲ ਦਿੰਦਿਆਂ ਪ੍ਰਿੰਸੀਪਲ ਸ਼੍ਰੀਮਤੀ ਨਿਰਮਲ ਪਾਂਧੀ ਜੀ ਨੇ ਦੂਸਰੇ ਵਿਦਿਆਰਥੀਆਂ ਨੂੰ ਵੀ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ।ਉਹਨਾਂ ਕਿਹਾ ਕਿ ਤੁਹਾਡੇ ਅਜਿਹੇ ਨਤੀਜਿਆਂ ਨਾਲ ਜਿੱਥੇ ਤੁਹਾਡੇ ਮਾਤਾ ਪਿਤਾ ਅਤੇ ਕਾਲਜ ਦਾ ਨਾਂ ਰੌਸ਼ਨ ਹੁੰਦਾ ਹੈ, ਉੱਥੇ ਆਉਣ ਵਾਲੀ ਪੀੜ੍ਹੀ ਦੇ ਰੋਸ਼ਨ ਭਵਿੱਖ ਦੀ ਆਸ ਬੱਝਦੀ ਹੈ।ਪ੍ਰਿੰਸੀਪਲ ਮੈਡਮ ਨੇ ਵਿਦਿਆਰਥੀਆਂ ਦੇ ਨਾਲ-ਨਾਲ ਇਕਨਾਮਿਕਸ ਵਿਭਾਗ ਦੇ ਮੁਖੀ ਡਾ. ਜਸਮਿੰਦਰ ਪਾਲ ਸਿੰਘ ਅਤੇ ਅਧਿਆਪਕ ਸ਼ਿਵਾਨੀ ਅਰੋੜਾ, ਗੁਰਮਿੰਦਰ ਕੌਰ, ਪ੍ਰਤਿਭਾ ਅਰੋੜਾ ਆਦਿ ਨੂੰ ਵਧਾਈ ਦਿੰਦਿਆਂ ਹੋਰ ਮਿਹਨਤ ਕਰਾਉਣ ਲਈ ਪ੍ਰੇਰਿਤ ਕੀਤਾ।ਉਹਨਾਂ ਕਿਹਾ ਕਿ ਚੰਗੇ ਅਧਿਆਪਕ ਵਿਦਿਅਕ ਅਦਾਰਿਆਂ ਦੇ ਮਜਬੂਤ ਥੰਮ ਹੁੰਦੇ ਹਨ।
ਇਸ ਮੌਕੇ ਪ੍ਰੋ. ਸੁਖਮਨਿੰਦਰ ਪਾਲ ਸਿੰਘ (ਹਿਸਟਰੀ ਵਿਭਾਗ) ਤੇ ਡਾ. ਸੋਨਿਕਾ (ਭੌਤਿਕ ਵਿਗਿਆਨ ਵਿਭਾਗ), ਪ੍ਰੋ. ਗੁਰਮੀਤ ਸਿੰਘ (ਗਣਿਤ ਵਿਭਾਗ) ਨੇ ਵੀ ਸ਼ਲਾਘਾ ਕੀਤੀ । 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply