ਸਮਰਾਲਾ, 21 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਵੀਪ ਪ੍ਰੋਗਰਾਮ ਤਹਿਤ ਵਧੀਕ ਡਿਪਟੀ ਕਮਿਸ਼ਨਰ ਜਗਰਾਓਂ-ਕਮ-ਜ਼ਿਲ੍ਹਾ
ਸਵੀਪ ਨੋਡਲ ਅਫ਼ਸਰ ਲੁਧਿਆਣਾ ਮੈਡਮ ਨੀਰੂ ਕਟਿਆਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਉਪ ਮੰਡਲ ਮੈਜਿਸਟ੍ਰੇਟ ਸਮਰਾਲਾ ਮਿਸ ਗੀਤਿਕਾ ਦੀ ਅਗਵਾਈ ’ਚ ਸਥਾਨਕ ਸਰਕਾਰੀ ਸੀਨੀ: ਸੈਕੰ: ਸਕੂਲ (ਲੜ੍ਹਕੀਆਂ) ਵਿਖੇ ਇੱਕ ਚੋਣ ਪਾਠਸ਼ਾਲਾ ਕੈਂਪ ਦਾ ਆਯੋਜਨ ਕੀਤਾ ਗਿਆ।ਕੈਂਪ ਵਿੱਚ ਸਮਰਾਲਾ-58 ਹਲਕੇ ਦੇ 209 ਪੋਲਿੰਗ ਬੂਥਾਂ ਤੋਂ ਆਏ ਬੀ. ਐਲ. ਓਜ ਨੂੰ ਚੋਣ ਪਾਠਸ਼ਾਲਾਵਾਂ ਸਥਾਪਿਤ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।ਚੋਣ ਪਾਠਸ਼ਾਲਾਵਾਂ ਵਿੱਚ 14-17 ਉਮਰ ਗੁੱਟ ਦੇ ਨਾਬਾਲਿਗ ਬੱਚੇ, 14 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਸਕੂਲ ਨਹੀਂ ਜਾਂਦੇ, 18-19 ਸਾਲ ਦੇ ਵੋਟਰ, ਘਰੇਲੂ ਔਰਤਾਂ, ਬਜ਼ੁਰਗ, ਅਪੰਗ ਵਿਅਕਤੀ ਅਤੇ ਇਲਾਕੇ ਵਿੱਚ ਵੱਸਦੇ ਹਰੇਕ ਕਮਿਊਨਿਸਟੀ ਦੇ ਲੋਕ ਬਤੌਰ ਮੈਂਬਰ ਸ਼ਾਮਿਲ ਹੋ ਸਕਦੇ ਹਨ।
ਇਸ ਕੈਂਪ ਦੌਰਾਨ ਸਵੀਪ ਨੋਡਲ ਅਫਸਰ-ਕਮ-ਪ੍ਰਿੰਸੀਪਲ ਗੁਰਦੀਪ ਸਿੰਘ ਰਾਏ, ਸੈਕਟਰ ਅਫਸਰ-ਕਮ-ਖੇਤੀਬਾੜੀ ਵਿਕਾਸ ਅਫਸਰ ਅਤੇ ਐਸ.ਡੀ.ਐਮ ਦਫਤਰ ਤੋਂ ਪ੍ਰਵੇਜ ਵੱਲੋਂ ਚੁਨਾਵ ਪਾਠਸ਼ਾਲਾਵਾਂ ਸਥਾਪਿਤ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media