Monday, August 24, 2026

ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਵਲੋਂ ਦੁੱਖ ਦਾ ਪ੍ਰਗਟਾਵਾ

ਸਮਰਾਲਾ, 21 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਸਮਰਾਲਾ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਅਮਰਜੀਤ ਸ਼ਰਮਾ ਸਾਬਕਾ ਪੰਚਾਇਤ ਅਫਸਰ ਦੇ ਭਤੀਜੇ ਦੀ ਅਚਨਚੇਤ ਕੈਨੇਡਾ ਵਿਖੇ ਹੋਈ ਮੌਤ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਤਰਸੇਮ ਕੁਮਾਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਮਰਜੀਤ ਸ਼ਰਮਾ ਦਾ ਭਤੀਜਾ ਜੋ ਕਿ ਕੇਵਲ 24-25 ਸਾਲਾਂ ਦਾ ਗੱਭਰੂ ਨੌਜਵਾਨ ਸੀ ਅਤੇ ਕੁੱਝ ਸਾਲਾਂ ਤੋਂ ਕੈਨੇਡਾ ਵਿਖੇ ਪੜ੍ਹਾਈ ਕਰ ਰਿਹਾ ਸੀ, ਅਚਾਨਕ ਦੀ ਸਦੀਵੀ ਵਿਛੋੜਾ ਦੇ ਗਿਆ।ਜਿਸ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਭਾਰਤ ਇੱਕ ਦੋ ਦਿਨਾਂ ਤੱਕ ਪੁੱਜ ਜਾਵੇਗੀ।
 ਇਸ ਹੋਣਹਾਰ ਨੌਜਵਾਨ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਰਾਮ ਰਤਨ, ਕਮਲਜੀਤ ਘੁੰਗਰਾਲੀ ਸਿੱਖਾਂ, ਕਰਮ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਅਮਰ ਸਿੰਘ, ਰੌਸ਼ਨ ਲਾਲ, ਰਣਜੀਤ ਸਿੰਘ ਚੇਅਰਮੈਨ ਐਸ.ਸੀ ਸੈਲ, ਰਘਵੀਰ ਸਿੰਘ ਪ੍ਰਿੰਸੀਪਲ, ਕਰਮ ਸਿੰਘ ਮਾਨ ਕੋਟਲਾ ਸਮਸ਼ਪੁਰ, ਪੁਖਰਾਜ ਸਿੰਘ ਘੁਲਾਲ ਆਦਿ ਸ਼ਾਮਲ ਸਨ। 

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …

Leave a Reply