ਤਲਵੰਡੀ ਸਾਬੋ, 21 ਮਾਰਚ (ਪੰਜਾਬ ਪੋਸਟ- ਡਾ. ਨਵਸੰਗੀਤ ਸਿਘ) – ਅਕਾਲ ਯੂਨੀਵਰਸਿਟੀ ਵਿੱਚ ਬੀ.ਏ (ਆਨਰਜ਼) ਅੰਗਰੇਜ਼ੀ ਦੀ ਵਿਦਿਆਰਥਣ ਰੂਹੀ
ਸਿੰਘ ਨੂੰ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਨਾਲ ਸਬੰਧਤ `ਲਕਸ਼ੈ ਯੂਥ ਕਲੱਬ` ਮਖੂ (ਫਿਰੋਜ਼ਪੁਰ) ਵਲੋਂ ਇੱਕ ਪ੍ਰਸੰਸਾ ਪੱਤਰ ਪ੍ਰਦਾਨ ਕੀਤਾ ਗਿਆ ਹੈ।ਇਸ ਪੱਤਰ ਵਿੱਚ ਉਸ ਦੀ ਕਵਿਤਾ “ਭਲਕ ਦੇ ਤਾਰੇ” ਇੱਕ ਪੰਜਾਬੀ ਅਖਬਾਰ ਵਿੱਚ ਛਪਣ `ਤੇ ਪ੍ਰਸੰਸਾ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਰੂਹੀ ਸਿੰਘ ਨੇ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੱਧਰ `ਤੇ ਪੜ੍ਹਾਈ ਦੇ ਨਾਲ-ਨਾਲ ਸਿਰਜਣਾਤਮਕ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਹੈ।ਜਿਸ ਦੇ ਲਈ ਉਸ ਨੂੰ ਸਮੇਂ-ਸਮੇਂ `ਤੇ ਖੇਤਰੀ, ਜ਼ਿਲ੍ਹਾ ਅਤੇ ਰਾਜ ਪੱਧਰ `ਤੇ ਬਹੁਤ ਸਾਰੇ ਮਾਣ-ਸਨਮਾਨ ਪ੍ਰਾਪਤ ਹੋਏ ਹਨ।ਭਾਵੇਂ ਰੂਹੀ ਸਿੰਘ ਅੰਗਰੇਜ਼ੀ ਸਾਹਿਤ ਦੀ ਵਿਦਿਆਰਥਣ ਹੈ, ਪਰ ਉਸ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਬੇਹੱਦ ਪਿਆਰ ਹੈ ਅਤੇ ਪੰਜਾਬੀ ਭਾਸ਼ਾ ਵਿੱਚ ਉਸ ਦੀਆਂ ਬਾਲ ਕਹਾਣੀਆਂ ਦੀਆਂ ਦੋ ਪੁਸਤਕਾਂ `ਗੁਲਦਾਊਦੀਆਂ` ਅਤੇ `ਸੁਨਹਿਰੀ ਸਵੇਰ` (ਸੰਗਮ ਪ੍ਰਕਾਸ਼ਨ, ਸਮਾਣਾ) ਵਲੋਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।ਸਮੇਂ-ਸਮੇਂ `ਤੇ ਵੱਖ-ਵੱਖ ਪੱਤਰ-ਪੱਤਰਕਾਵਾਂ ਵਿੱਚ ਉਸ ਦੇ ਪੰਜਾਬੀ ਵਿੱਚ ਲਿਖੇ ਲੇਖ, ਕਹਾਣੀਆਂ ਤੇ ਕਵਿਤਾਵਾਂ ਅਕਸਰ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media