ਜੰਡਿਆਲਾ ਗੁਰੂ, 24 ਮਾਰਚ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਗਰੀਬ ਵਰਗ ਨੂੰ 200 ਯੂਨਿਟ ਮਹੀਨਾ ਬਿਜਲੀ ਦੇ ਬਿੱਲ ਦੀ ਛੋਟ
ਕਾਂਗਰਸ ਸਰਕਾਰ ਵਲੋਂ ਬੰਦ ਕਰ ਦਿੱਤੇ ਜਾਣ `ਤੇ ਗਰੀਬ ਵਰਗ ਦੇ ਲੋਕਾਂ ਦੇ ਘਰਾਂ ਦੇ ਹਜਾਰ ਰੁਪਏ ਬਿੱਲ ਆਉਣ ਕਰ ਕੇ ਉਨਾਂ ਬਿਜਲੀ ਦੀ ਸਪਲਾਈ ਕੱਟ ਦਿੱਤੀ ਗਈ ਹੈ।ਜਿਸ ਕਰਕੇ ਲੋਕਾਂ ’ਚ ਹਾਹਾਕਾਰ ਮੱਚੀ ਹੋਈ ਹੈ।
ਇਸੇ ਹੀ ਸਬੰਧ ਵਿਚ ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਸੂਬਾ ਕਮੇਟੀ ਦੇ ਮੈਂਬਰ ਕਾਮਰੇਡ ਨਿਰਮਲ ਸਿੰਘ ਛੱਜਲਵੱਡੀ ਦੀ ਅਗਵਾਈ ਹੇਠ ਦਿਹਾਤੀ ਮਜ਼ਦੂਰ ਸਭਾ ਦੇ ਵਰਕਰਾਂ ਦਾ ਡੈਪੂਟੇਸ਼ਨ ਸਰਾਏ ਰੋਡ ਜੰਡਿਆਲਾ ਗੁਰੂ ਐਕਸੀਅਨ ਨੂੰ ਉਨ੍ਹਾਂ ਦੇ ਦਫਤਰ `ਚ ਮਿਲਿਆ।ਉਨਾਂ ਨੇੇ ਮਜ਼ਦੂਰਾਂ ਦੇ ਮੁਆਫੀ ਦੇ ਬਿੱਲਾਂ ਤੇ ਕੱਟੇ ਗਏ ਕੁਨੈਕਸ਼ਨਾਂ ਦੇ ਸਬੰਧ ‘ਚ ਗੱਲ ਕੀਤੀ।ਵਫਦ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਪੱਤਰ ਨੰਬਰ 135/85 ਮਿਤੀ 1 ਮਾਰਚ 2019 ਰਾਹੀਂ ਗਰੀਬ ਖੱਪਤਕਾਰਾਂ ਦੇ ਬਕਾਇਆ ਬਿੱਲਾਂ `ਤੇ ਰੋਕ ਲਾਉਣ ਲਈ ਜਾਰੀ ਹੋਏ ਸਰਕੂਲਰ ਤਹਿਤ ਕਾਰਵਾਈ ਮੰਗੀ।ਉਨਾਂ ਕਿਹਾ ਕਿ ਗਰੀਬ ਲੋਕਾਂ ਨੂੰ 200 ਯੂਨਿਟ ਦੀ ਮੁਆਫੀ ਵਿਚੋਂ ਬਾਹਰ ਕਰ ਦਿੱਤੇ ਜਾਣ `ਤੇ ਜੋ ਵੱਡੇ-ਵੱਡੇ ਬਿੱਲ ਆਏ ਹਨ ਉਨ੍ਹਾਂ `ਤੇ ਲੀਕ ਮਾਰੀ ਜਾਵੇ ਅਤੇ ਕੱਟੇ ਹੋਏ ਕੁਨੈਕਸ਼ਨ ਬਹਾਲ ਕੀਤੇ ਜਾਣ।ਛੱਜਲਵੱਡੀ ਨੇ ਕਿਹਾ ਕਿ ਗਰੀਬ ਵਰਗ ਨੂੰ 200 ਯੂਨਿਟ ਪ੍ਰਤੀ ਮਹੀਨਾ ਸਕੀਮ `ਚ ਦੁਬਾਰਾ ਸ਼ਾਮਲ ਕੀਤਾ ਜਾਵੇ।
ਇਸ ਮੌਕੇ ਐਕਸੀਅਨ ਜੰਡਿਆਲਾ ਗੁਰੂ ਨੇ ਦੱਸਿਆ ਕਿ ਸਰਕਾਰ ਦੇ 1 ਮਾਰਚ 2019 ਦੇ ਹੁਕਮਾਂ ਮੁਤਾਬਿਕ ਮੁਆਫੀ ਵਿਚੋਂ ਬਾਹਰ ਕੀਤੇ ਗਏ ਪਰਿਵਾਰਾਂ ਕੋਲੋਂ ਸਵੈ ਘੋਸ਼ਣਾ ਪੱਤਰ ਲੈ ਕੇ ਉਨ੍ਹਾਂ ਨੂੰ ਦੁਬਾਰਾ ਮੁਆਫੀ ਵਿੱਚ ਸ਼ਾਮਲ ਕਰ ਲਿਆ ਜਾਵੇਗਾ ਅਤੇ ਮੁਆਫੀ ਕੱਟੇ ਜਾਣ ਕਾਰਨ ਆਏ ਬਿੱਲ ਹੁਣ ਪਾਵਰ ਕਾਮ ਪੀ.ਐਸ.ਪੀ.ਸੀ.ਐਲ ਹੁਣ ਅਗਲੇ ਹੁਕਮਾਂ ਤੱਕ ਨਹੀ ਲਵੇਗਾ ਅਤੇ ਕੱਟੇ ਹੋਏ ਲੋਕਾਂ ਦੇ ਘਰਾਂ ਦੇ ਕੁਨੈਕਸ਼ਨ ਜਲਦੀ ਜੋੜ ਦਿੱਤੇ ਜਾਣਗੇ।
ਇਸ ਮੌਕੇ ਕਾਮਰੇਡ ਹਰਜੀਤ ਸਿੰਘ ਧਾਰੜ, ਸ਼ਿੰਦਰ ਸਿੰਘ, ਜਰਨੈਲ ਸਿੰਘ, ਬਲਜਿੰਦਰ ਸਿੰਘ, ਕੈਪਟਨ ਸਿੰਘ ਮਾਨਾਂਵਾਲਾ, ਹਰਦੀਪ ਸਿੰਘ ਆਦਿ ਹਾਜਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media