ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਆਬੂ-ਧਾਬੀ (ਯੂ.ਏ.ਈ) ਡੁਬਈ ਵਿਖੇ ਆਯੋਜਿਤ ਸਪੈਸ਼ਲ ਉਲੰਪਿਕ ਵਰਲਡ
ਸਮਰ ਗੇਮਜ਼ ਵਿਚ ਪੰਜਾਬ ਦੇ 13 ਸਪੈਸ਼ਲ ਖਿਡਾਰੀਆਂ ਨੇ 15 ਮੈਡਲ ਜਿੱਤ ਕੇ ਸੂਬੇ ਦੇ ਨਾਲ-ਨਾਲ ਭਾਰਤ ਦਾ ਨਾਮ ਵੀ ਪੂਰੀ ਦੁਨੀਆਂ ਵਿਚ ਰੋਸ਼ਨ ਕੀਤਾ ਹੈ।
ਭਗਤ ਪੂਰਨ ਸਿੰਘ ਪਿੰਗਲਵਾੜਾ ਮਾਨਾਂਵਾਲਾ ਪਹੁੰਚਣ ਤੇ ਇਹਨਾਂ ਜੇਤੂ ਖਿਡਾਰੀਆਂ ਦਾ ਪੁਰੇ ਢੋਲ ਢਮੱਕਿਆਂ ਨਾਲ ਸਵਾਗਤ ਕੀਤਾ ਗਿਆ।ਪਿੰਗਲਵਾੜੇ ਦੀ ਬੱਚੀ “ਸ਼ਾਲੂ” ਪਾਵਰ ਲਿਫਟਿੰਗ ਵਿਚ “4 ਚਾਂਦੀ ਦੇ ਤਮਗੇ ਅਤੇ ਗੌਰੀ ਪਿੰਕੀ ਨੇ ਬਾਸਕਟਬਾਲ ਵਿਚ ਚਾਂਦੀ ਦਾ ਤਮਗਾ ਹਾਸਿਲ ਕੀਤਾ।ਸਰਵ ਸਿੱਖਿਆ ਅਭਿਆਨ ਅਧੀਨ ਚਲਦੇ ਪਹਿਲ ਰਿਸੋਰਸ ਸੈਂਟਰ ਦੇ ਜਸਵੀਰ ਸਿੰਘ ਨੇ ਚਾਂਦੀ ਦਾ ਤਗਮਾ, ਉਦੈਵੀਰ ਸਿੰਘ ਨੇ ਦੋ ਕਾਂਸੇ ਦੇ ਤਗਮੇ ਅਤੇ ਗੁਰਜੰਟ ਸਿੰਘ ਹੈਂਡਬਾਲ ਵਿਚ ਚਾਂਦੀ ਦਾ ਤਗਮਾ ਅਤੇ ਅਬਾਦਤ ਸਪੈਸ਼ਲ ਸਕੂਲ ਦੀ ਅੰਕੀਤਾ ਜੈਨ ਨੇ ਪਾਵਰ ਲਿਫਟਿੰਗ ਵਿਚ ਪੰਜਵਾਂ ਸਥਾਨ ਹਾਸਿਲ ਕੀਤਾ। ਵਿਸ਼ੇਸ਼ ਅਧਿਆਪਕ ਸੁਖਰਾਜ ਸਿੰਘ ਨੇ ਫੁੱਟਬਾਲ ਕੋਚ ਵਜੋਂ ਭਾਗ ਲਿਆ ਅਤੇ ਬਾਕੀ ਖੇਡਾਂ ਵਾਲੇ ਬੱਚਿਆਂ ਦੀ ਅਗਵਾਈ ਕੀਤੀ।
ਇਹਨਾਂ ਖਿਡਾਰੀਆਂ ਨੂੰ ਪਿੰਗਲਵਾੜਾ ਮਾਨਾਂਵਾਲਾ ਤੋਂ ਅੰਮ੍ਰਿਤਸਰ ਮੁੱਖ ਦਫਤਰ ਤੱਕ ਵੱਡੇ ਕਾਫਲੇ ਦੇ ਰੂਪ ਲਿਆਂਦਾ ਗਿਆ।ਜਿਸ ਵਿਚ ਵਿਸ਼ੇਸ਼ ਤੌਰ `ਤੇ ਬੀਬੀ ਇੰਦਰਜੀਤ ਕੌਰ ਮੁਖੀ ਪਿੰਗਲਵਾੜਾ, ਡਾ. ਜਗਦੀਪਕ ਸਿੰਘ ਉਪ ਪ੍ਰਧਾਨ, ਮੁਖਤਿਆਰ ਸਿੰਘ ਸੱਕਤਰ ਪਿੰਗਲਵਾੜਾ, ਮਾਸਟਰ ਰਾਜਬੀਰ ਸਿੰਘ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਜੁਗਰਾਜ ਸਿੰਘ ਰੰਧਾਵਾ ਜ਼ਿਲਾ ਸਿੱਖਿਆ ਅਫਸਰ, ਸੀ.ਪੀ ਸ਼ਰਮਾ, ਗੁਰਲਾਲ ਸਿੰਘ ਰਿਆੜ ਸਪੋਰਟਸ ਅਫਸਰ, ਮੋਹਿਤ ਕਪੂਰ ਆਦਿ ਸ਼ਾਮਲ ਸਨ।ਇਸ ਤੋਂ ਇਲਾਵਾ ਪਹਿਲ ਸੈਂਟਰ ਤੋਂ ਜ਼ਿਲਾ ਕੋਆਰਡੀਨੇਟਰ ਧਰਮਿੰਦਰ ਸਿੰਘ, ਅਮਿਤ ਮਹਿਤਾ, ਸੰਗਰਾਮ ਕੁਮਾਰ ਸਾਹੂ, ਮਾਰਕਸ ਪਾਲ ਤੇ ਤਰੁਣ ਕੁਮਾਰ ਉਚੇਚੇ ਤੌਰ `ਤੇ ਪਹੁੰਚੇ ਸਨ।
ਧਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਪੈਸ਼ਲ ਉਲੰਪਿਕ ਵਰਲਡ ਸਮਰ ਗੇਮਜ਼ ਵਿਚ ਭਾਰਤ ਨੇ ਸੋਨੇ ਦੇ 85, ਚਾਂਦੀ ਦੇ 154, ਕਾਂਸੇ ਦੇ 129 ਅਤੇ ਕੁੱਲ 368 ਮੈਡਲ ਪ੍ਰਾਪਤ ਕਰਕੇ ਸੰਸਾਰ ਭਰ ਦੀਆਂ ਟੀਮਾਂ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਬੀਬੀ ਇੰਦਰਜੀਤ ਕੌਰ ਨੇ ਦੱਸਿਆ ਕਿ ਇਹ ਵਿਸ਼ੇਸ਼ ਬੱਚਿਆਂ ਦੇ ਅਧਿਆਪਕਾਂ ਅਤੇ ਇਹਨਾਂ ਦੇ ਮਾਤਾ-ਪਿਤਾ ਦੀ ਮਿਹਨਤ ਸਦਕਾ ਇਹ ਬੱਚੇ ਬੁਲੰਦੀ ਹਾਸਲ ਕਰ ਸਕੇ ਹਨ।ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਦਿਲੀ ਇੱਛਾ ਹੈ ਕਿ ਇਹਨਾਂ ਬੱਚਿਆਂ ਨੂੰ ਵੀ ਆਮ ਬੱਚਿਆਂ ਅਤੇ ਪੈਰਾ ਓਲਪਿੰਕ ਮੈਡਲ ਜੇਤੂਆਂ ਦੀ ਤਰਾਂ ਬਰਾਬਰ ਦਾ ਹੱਕ ਮਿਲੇ ।
Check Also
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …
Punjab Post Daily Online Newspaper & Print Media