Friday, March 13, 2026

ਸਿਮਰਨ ਹਸਪਤਾਲ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ

PPN09091418

ਭਿਖੀਵਿੰਡ/ਖਾਲੜਾ, 9 ਸਤੰਬਰ (ਕੁਲਵਿੰਦਰ ਸਿੰਘ ਕੰਬੋਕੇ/ਲਖਵਿੰਦਰ ਸਿੰਘ ਗੋਲਣ) ਅੱਡਾ ਭਿੱਖੀਵਿੰਡ ਵਿਖੇ ਸਿਮਰਨ ਹਸਪਤਾਲ ਵਿਖੇ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾਕਟਰਾਂ ਨੇ ਫ੍ਰੀ ਚੈਕਅੱਪ ਕਰਕੇ ਬਾਰਡਰ ਏਰੀਏ ਦੇ ਗਰੀਬ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ। ਇਸ ਮੌਕੇ ਡਾ. ਇੰਦਰ ਮੋਹਨ ਸ਼ਰਮਾ ਐਮ.ਬੀ.ਬੀ.ਐਸ., ਐਮ.ਐਸ., ਐਮ.ਸੀ.ਐਚ. ਨੇ 200 ਮਰੀਜ਼ਾਂ ਦਾ ਚੈਕਅੱਪ ਕੀਤਾ। ਇਸ ਮੌਕੇ ਹਸਪਤਾਲ ਵਿੱਚ ਬਿਨਾਂ ਚੀਰ ਫਾੜ ਕਰਨ ਤੋਂ ਅਪਰੇਸ਼ਨ ਕਰਨ ਵਾਲੀ ਮਸ਼ੀਨ ਵੀ ਚਾਲੂ ਕੀਤੀ ਗਈ।ਇਸ ਸਮੇਂ ਹਸਪਤਾਲ ਦੇ ਮੈਨੇਜਮੈਂਟ ਡਾਇਰੈਕਟਰ ਡਾ. ਗੁਰਮੇਜ ਸਿੰਘ ਵੀਰਨ ਨੇ ਦੱਸਿਆ ਕਿ ਇਹ ਕੈਂਪ ਬਾਰਡਰ ਏਰੀਏ ਦੇ ਗਰੀਬ ਮਰੀਜ਼ਾਂ ਦੀ ਸੇਵਾ ਲਈ ਲਗਾਇਆ ਗਿਆ ਹੈ ਤੇ ਅੱਗੇ ਵੀ ਇਹ ਸੇਵਾ ਕਰਦੇ ਰਹਿਣਗੇ। ਇਸ ਸਮੇਂ ਨਰੂਲਾ ਮੈਡੀਕਲ ਦੇ ਮਾਲਕ, ਡਾ. ਲੱਕੀ ਨਰੂਲਾ, ਬਾਜਵਾ ਕੈਂਥ ਭਿੱਖੀਵਿੰਡ ਦੇ ਮਾਲਕ, ਹਰਪਾਲ ਸਿੰਘ ਅਤੇ ਚੋਪੜਾ ਬ੍ਰਦਰਜ਼ ਵਾਲੀਆ ਨੇ ਵੀ ਉਚੇਚੇ ਤੌਰ ਤੇ ਯੋਗਦਾਨ ਪਾਇਆ। ਇਸ ਸਮੇਂ ਹਸਪਤਾਲ ਦੇ ਸਟਾਫ ਨੇ ਬੜੀ ਤਨਦੇਹੀ ਨਾਲ ਮਰੀਜ਼ਾਂ ਦੀ ਸੇਵਾ ਕੀਤੀ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply