Saturday, September 12, 2026

ਫਰਾਂਸ ਦੇ ਰਾਜਦੂਤ ਫਰਾਂਕੋਸ ਰਿਚਰ ਦਾ ਖ਼ਾਲਸਾ ਕਾਲਜ ਵਿਖੇ ਦੌਰਾ

PPN09091419

ਅੰਮ੍ਰਿਤਸਰ, 9 ਸਤੰਬਰ (ਪ੍ਰੀਤਮ ਸਿੰਘ)- ਫ਼ਰਾਂਸ ਦੇ ਰਾਜਦੂਤ ਈ. ਐੱਮ. ਫ਼ਰਾਂਕੋਸ ਰਿਚਰ ਨੇ ਅੱਜ ਅੰਮ੍ਰਿਤਸਰ ਫ਼ੌਰੀ ਦੌਰਾਨ ਖ਼ਾਲਸਾ ਕਾਲਜ ਵਿਖੇ ਕੀਤੇ ਦੌਰੇ ਦੌਰਾਨ ਕਾਲਜ ਦੀ 123 ਸਾਲ ਪੁਰਾਣੀ ਆਲੀਸ਼ਾਨ ਇਮਾਰਤ ਅਤੇ ਵਿੱਦਿਅਕ ਮਾਹੌਲ ਦਾ ਜਾਇਜਾ ਲਿਆ। ਉਨ੍ਹਾਂ ਨਾਲ ਟੋਕੀਓ ਯੂਨੀਵਰਸਿਟੀ ਦੇ ਵਫ਼ਦ ਦੇ ਮੈਂਬਰ ਅਤੇ ਢਿੱਲੋਂ ਮਾਰਟੀ ਫ਼ਾਊਂਡੇਸ਼ਨ ਦੀ ਪ੍ਰਧਾਨ ਸ੍ਰੀ ਸੋਨੀਆ ਇੰਦਰਬੀਰ ਕੌਰ ਢਿੱਲੋਂ ਮਾਰਟੀ ਨੇ ਵੀ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਉਨ੍ਹਾਂ ਕਾਲਜ ਵਿਖੇ ਪਹੁੰਚਣ ‘ਤੇ ਨਿੱਘਾ ਸਵਾਗਤ ਕਰਦਿਆ ਜੀ ਆਇਆ ਕਿਹਾ। ਉਨ੍ਹਾਂ ਕਿਹਾ ਕਿ ਫਰਾਂਕੋਸ ਰਿਚਰ ਨੇ ਕਾਲਜ ਦੇ ਵਿੱਦਿਅਕ ਅਦਾਰਿਆਂ ਅਤੇ ਫਰਾਂਸ ਦੀਆਂ ਵਿੱਦਿਅਕ ਸੰਸਥਾਵਾਂ ਦਰਮਿਆਨ ਸਾਂਝ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦੀ ਗੱਲ ਕੀਤੀ। ਜਿਸ ਮੁਤਾਬਕ ਦੋਵਾਂ ਦੇਸ਼ਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਉਚੇਰੀ ਵਿੱਦਿਆ ਦੇ ਖ਼ੇਤਰ ਵਿੱਚ ਭਵਿੱਖ ਮੁੱਖੀ ਯੋਜਨਾਵਾਂ ‘ਤੇ ਕੰਮ ਕੀਤਾ ਜਾਵੇ। ਉਨ੍ਹਾਂ ਇਸ ਵਿੱਦਿਅਕ ਵਟਾਂਦਰੇ ਅਤੇ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਨੂੰ ਮੁੱਖ ਰੱਖਦੇ ਹੋਏ ਕਾਲਜ ਦੇ ਕੰਪਿਊਟਰ ਵਿਭਾਗ ਵਿੱਚ ਇਕ ਸੈਂਟਰ ਖੋਲਣ ਸਬੰਧੀ ਸੰਭਾਵਨਾਵਾਂ ‘ਤੇ ਗੱਲ ਕੀਤੀ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply