ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) -ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜ਼ਨਲ ਕੈਂਪਸ ਜਲੰਧਰ ਤੋਂ ਇਲੈਕਟ੍ਰਾਨਿਕਸ
ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਦੀਪ ਕਮਲ ਕੌਰ ਰੰਧਾਵਾ ਨੂੰ ਆਈ.ਐਸ.ਟੀ.ਈ ਐਨ ਨੈਸ਼ਨਲ ਰਿਸਰਚ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।ਡਾ. ਰੰਧਾਵਾ ਨੂੰ ਇਹ ਸਨਮਾਨ ਉਹਨਾਂ ਵੱਲੋ ਨੈਨੋਂਮਟੈਰੀਅਲ `ਤੇ ਕੀਤੇ ਖੋਜ ਕਾਰਜ਼ ਸਦਕਾ ਪ੍ਰਾਪਤ ਹੋਇਆ ਹੈ।
ਇੰਡੀਅਨ ਸੁਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ (ਆਈ.ਐੱਸ.ਟੀ.ਈ) ਟੈਕਨੀਕਲ ਐਜੂਕੇਸ਼ਨ ਸਿਸਟਮ ਲਈ ਮੁਨਾਫਾ ਰਹਿਤ ਸੁਸਾਇਟੀ ਹੈ, ਜੋ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਕੈਰੀਅਰ ਅਤੇ ਵਿਅਕਤੀਗਤ ਵਿਕਾਸ ਤੋਂ ਇਲਾਵਾ ਟੈਕਨੀਕਲ ਸਿੱਖਿਆ ਨੂੰ ਉਤਸ਼ਾਹਿਤ ਕਰਦੀ ਹੈ।
ਡਾ. ਰੰਧਾਵਾ ਨੂੰ ਇਹ ਸਨਮਾਨ ਆਈ.ਐਸ.ਟੀ.ਈ ਨਵੀਂ ਦਿੱਲੀ ਦੀ 48ਵੀਂ ਰਾਸ਼ਟਰੀ ਸਾਲਾਨਾ ਫੈਕਲਟੀ ਕਨਵੈਨਸ਼ਨ-2019 ਮੌਕੇ ਕੀਤਾ ਗਿਆ, ਜੋ ਕਰਨਾਟਕਾ ਦੀ ਵੀ.ਟੀ ਯੂਨੀਵਰਸਿਟੀ ਬੇਲਾਗਾਵੀ ਵਿਖੇ ਕੀਤਾ ਗਿਆ ਸੀ।
ਡਾ. ਕਮਲ ਪਿਛਲੇ ਇਕ ਦਹਾਕੇ ਤੋਂ ਨੈਨੋਇਲੈਕਟ੍ਰਾਨਿਕਸ ਅਤੇ ਮੌਲੀਕੂਲਰ ਇਲੈਕਟ੍ਰਾਨਿਕਸ ਦੇ ਖੇਤਰ ਵਿਚ ਕੰਮ ਕਰ ਰਹੇ ਹਨ ਜਦੋਂ ਕਿ ਉਹ 2004 ਤੋਂ ਜੀ.ਐਨ.ਡੀ.ਯੂ ਦੇ ਰਿਜਨਲ ਕੈਂਪਸ ਜਲੰਧਰ ਵਿਖੇ ਕੰਮ ਕਰ ਰਹੇ ਹਨ।ਯੂਨੀਵਰਸਿਟੀ ਦਾ ਇਹ ਰਿਜ਼ਨਲ ਕੈਂਪਸ ਬੀ.ਟੈਕ, ਐਮ.ਟੇੈਕ ਅਤੇ ਡਾਕਟਰੇਟ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ ਅਤੇ ਵਿਭਾਗ ਵਿਚ ਬਹੁਤ ਹੀ ਕਾਬਿਲ ਫੈਕਲਟੀ ਮੈਂਬਰ ਸ਼ਾਨਦਾਰ ਖੋਜ ਪ੍ਰਕਾਸ਼ਨ ਪਲੇਸਮੈਂਟ ਰਿਜ਼ਨਲ ਕੈਂਪਸ ਦੀਆਂ ਮਾਨਯੋਗ ਪ੍ਰਾਪਤੀਆ ਹਨ।ਇਸ ਸਮੇਂ ਇਥੋਂ ਦੇ ਵਿਦਿਆਰਥੀ ਵਿਸ਼ਵ ਦੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰਦੇ ਹੋਏ ਸਫਲਤਾ ਦੇ ਝੰਡੇ ਗੱਡ ਰਹੇ ਹਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media