Monday, September 21, 2026

ਕੁਲ ਗੀਤ `ਸ਼ਬਦ` ਦਾ ਬਦਲ ਕਤਹਿ ਨਹੀ ਹੋ ਸਕਦਾ – ਯੂਨੀਵਰਸਿਟੀ ਰਜਿਸਟਰਾਰ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ)  – ਗੁਰੂ ਨਾਨਕ ਦੇਵ  ਯੂਨੀਵਰਸਿਟੀ ਵੱਲੋਂ ਆਪਣੇ ਅਹਿਮ ਸਮਾਗਮਾਂ ਦੇ ਸ਼ੁਰੂ ਵਿਚ ਸ੍ਰੀ GNDUਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ “ਦੇਹਿ ਸਿਵਾ ਬਰੁ ਮੋਹਿ ਇਹੈ…” ਗਾਇਨ ਕੀਤਾ ਜਾਂਦਾ ਹੈ ਅਤੇ ਭਵਿੱਖ ਵਿਚ ਵੀ ਸ਼ਬਦ ਦੀ ਪ੍ਰੰਪਰਾ ਨੂੰ ਜਾਰੀ ਰੱਖਿਆ ਜਾਵੇਗਾ।ਯੂਨੀਵਰਸਿਟੀ ਵੱਲੋ ਸ਼ਬਦ ਦੀ ਥਾਂ ਤੇ ਕੁਲ-ਗੀਤ ਬਦਲਣ ਦਾ ਕੋਈ ਵੀ ਫ਼ੈਸਲਾ ਨਹੀ ਲਿਆ ਗਿਆ ਅਤੇ ਹੁਣ ਇਸ ਸੰਬੰਧੀ ਕਿਸੇ ਵੀ ਗਲ਼ਤਫ਼ਹਿਮੀ ਦੀ ਸੰਭਾਵਨਾ ਨਹੀ ਹੋਣੀ ਚਾਹੀਦੀ।
                ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੌਂ ਨੇ ਇਕ ਵਾਰ ਫਿਰ ਇਹ ਸਪੱਸਟ ਕੀਤਾ ਹੈ ਕਿ ਯੂਨੀਵਰਸਿਟੀ ਦਾ ਕੁਲ-ਗੀਤ ਕਿਸੇ ਵੀ ਹਾਲਤ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ “ਦੇਹਿ ਸਿਵਾ ਬਰੁ ਮੋਹਿ ਇਹੈ…”  ਦਾ ਬਦਲ ਨਹੀ ਹੋ ਸਕਦਾ।ਉਹਨਾਂ ਨੇ ਕਿਹਾ ਕਿ ਮੱਹਤਵਪੂਰਨ ਸਮਾਗਮਾਂ ਦੇ ਸ਼ੁਰੂ ਵਿਚ ਇਸ ਪਵਿੱਤਰ ਸ਼ਬਦ ਨੂੰ ਸਤਿਕਾਰ ਸਹਿਤ ਅਤੇ ਸ਼ਰਧਾ ਭਾਵਨਾ ਦੇ ਨਾਲ ਪ੍ਰੰਪਰਾਂ ਦੇ ਅਨੁਸਾਰ ਗਾਇਨ ਕੀਤਾ ਜਾਂਦਾ ਹੈ ਅਤੇ ਭੱਵਿਖ ਵਿਚ ਵੀ ਸ਼ਬਦ ਦੀ ਪ੍ਰੰਪਰਾ ਨੂੰ ਕਾਇਮ ਰੱਖਿਆ ਜਾਵੇਗਾ।ਉਹਨਾਂ ਨੇ ਇਹ ਵੀ ਕਿਹਾ ਕਿ ਕੁਲ-ਗੀਤ ਦਾ ਉਚਾਰਣ ਯੂਨੀਵਰਸਿਟੀ ਦੇ ਕਿਸੇ ਵੀ ਮੱਹਤਵਪੂਰਨ ਸਮਾਗਮ ਦੀ ਆਰੰਭਤਾ ਮੌਕੇ ਅਜੇ ਤੱਕ ਨਹੀ ਕੀਤਾ ਗਿਆ ਅਤੇ ਇਸ ਸੰਬੰਧੀ ਬੇਲੋੜੀ ਗਲ਼ਤ ਫ਼ਹਿਮੀ ਪੈਦਾ ਹੋਈ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply