Wednesday, May 27, 2026

ਜਵਾਹਰ ਨਵੋਦਿਆ ਵਿਦਿਆਲਾ ਭੀਲੋਵਾਲ `ਚ ਦਾਖਲੇ ਲਈ ਆਨਲਾਈਨ ਐਡਮਿਟ ਕਾਰਡ ਜਾਰੀ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਵਾਹਰ ਨਵੋਦਿਆ ਵਿਦਿਆਲਾ ਭੀਲੋਵਾਲ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਿੰਸੀਪਲ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਲਾਸ 6ਵੀਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਮਾਪੇ ਸਕੂਲ ਵਿੱਚ ਦਾਖਲਾ ਲੈਣ ਲਈ ਐਡਮਿਟ ਕਾਰਡ (ਦਾਖਲਾ ਟੈਸਟ ਕਾਰਡ) www.nvsadmissionclassix.in/nvs6reg/homepage `ਤੇ ਜਾ ਕੇ ਡਾਉਨਲੋਡ ਕਰ ਸਕਦੇ ਹਨ।ਆਪਣੀ ਯੂਜਰ ਆਈ.ਡੀ ’ਤੇ ਰਜਿਸਟਰੇਸ਼ਨ ਨੰਬਰ ਅਤੇ ਪਾਸਵਰਡ ’ਤੇ ਜਨਮ ਤਰੀਕ ਲਗਾ ਕੇ ਐਡਮਿਟ ਕਾਰਡ ਪ੍ਰਾਪਤ ਕਰ ਸਕਦੇ ਹਨ।ਉਨ੍ਹਾਂ ਦਸਿਆ ਕਿ ਬਲਾਕ ਚੋਗਾਵਾਂ, ਹਰਸ਼ਾ ਛੀਨਾ, ਜੰਡਿਆਲਾ ਗੁਰੂ ਅਤੇ ਵੇਰਕਾ ਦੇ ਵਾਸੀ ਵਿਦਿਆਲਾ ਤੋਂ ਸਵੇਰੇ 9.00 ਵਜੇ ਤੋਂ ਸ਼ਾਮ 4.00 ਵਜੇ ਤੱਕ ਆਪਣਾ ਐਡਮਿਟ ਕਾਰਡ (ਟੈਸਟ ਕਾਰਡ) ਪ੍ਰਾਪਤ ਕਰ ਸਕਦੇ ਹਨ।ਇਸ ਸਬੰਧੀ ਵਧੇਰੇ ਜਾਣਕਾਰੀ ਲਈ 98145-50736 ਅਤੇ  98778-17009 `ਤੇ ਸੰਪਰਕ ਕਰ ਸਕਦੇ ਹਨ। „

 

 

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply