ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਹੇ ਤਿੰਨ ਹਫ਼ਤਿਆਂ ਦੇ ਰਿਫਰੈਸ਼ਰ
ਕੋਰਸ ਵਿਚ ਭਾਗ ਲੈਣ ਵਾਲੇ ਅਧਿਆਪਕਾਂ ਨੇ ਯੂਨੀਵਰਸਿਟੀ ਦੇ ਐਜੂਕੇਸ਼ਨ ਵਿਭਾਗ ਅਤੇ ਕੋਰਸ ਦੇ ਕੋਡੀਨੇਟਰ ਡਾ. ਦੀਪਾ ਸਿਕੰਦ ਕੌਟਸ ਦੀ ਅਗਵਾਈ ਹੇਂਠ ਸਥਾਨਿਕ ਰਣਜੀਤ ਐਵੇਨਿਊ ਵਿਖੇ ਸਥਿਤ ਪਹਿਲ ਸਰਕਾਰੀ ਰਿਸੋਰਸ ਕੇਂਦਰ ਦਾ ਦੌਰਾ ਕੀਤਾ।
ਦੌਰੇ ਦਾ ਉਦੇਸ਼ ਰਿਫਰੈਸ਼ਰ ਕੋਰਸਾਂ ਵਿਚ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਬਾਰੇ ਜਾਣਕਾਰੀ ਦੇਣਾ ਸੀ।ਇਸ ਕੇਂਦਰ ਵਿਚ ਉਹ ਵਿਦਿਆਰਥੀ ਪੜ੍ਹਾਈ ਕਰ ਰਿਹੇ ਹਨ ਜੋ ਕਿ ਬੋਲੇ ਜਾਂ ਸਰੀਰਕ ਪੱਖੋ ਕਮਜੋਰ ਹਨ। ਉਨ੍ਹਾਂ ਨੂੰ ਆਮ ਵਦਿਆਰਥੀਆਂ ਵਾਂਗ ਪੜ੍ਹਾਉਣ ਦਾ ਉਪਰਾਲਾ ਕਰਨ ਲਈ ਇਹ ਕੇਂਦਰ ਪੰਜਾਬ ਸਰਕਾਰ ਵੱਲੋ ਸਥਾਪਿਤ ਕੀਤਾ ਗਿਆ ਹੈ।ਇਸ ਨੂੰ ਪੰਜਾਬ ਸਰਕਾਰ ਐਨ.ਜੀ ੳ. ਵੱਲੋ ਚਲਾਇਆ ਜਾ ਰਿਹਾ ਹੈ।ਇਸ ਕੇਂਦਰ ਵਿਚ ਪੜ੍ਹਨ ਵਾਲੇ ਬੱਚਿਆ ਨੂੰ ਦੁਪਹਿਰ ਦੇ ਖਾਣੇ ਤੋਂ ਇਲਾਵਾ 700 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਵੀ ਦਿੱਤਾ ਜਾਂਦਾ ਹੈ। ਕੇਂਦਰ ਵਿਚ ਬੱਚਿਆ ਅਤੇ ਅਧਿਆਪਕਾਂ ਲਈ ਵਿਸ਼ੇਸ਼ ਸਿਹਤ ਸੇਵਾਵਾਂ ਵਾਸਤੇ ਮਾਹਿਰਾ ਦੀਆਂ ਟੀਮਾਂ ਵੀ ਉਪਲਬਧ ਹਨ ਅਤੇ ਇਹ ਹਰ ਸੰਭਵ ਕੋਸਿਸ ਕੀਤੀ ਜਾਂਦੀ ਹੈ ਕਿ ਇਹਨਾਂ ਬੱਚਿਆ ਨੂੰ ਵੀ ਆਮ ਬੱਚਿਆ ਵਾਂਗ ਸਿੱਖਿਆ ਦਿੱਤੀ ਜਾਵੇ ਤਾਂ ਜੋ ਉਹ ਸਮਾਜ ਵਿਚ ਆਪਣਾ ਬਣਦਾ ਯੋਗਦਾਨ ਪਾ ਸਕਣ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media