ਵੋਟਾਂ ਦੀ ਮਹੱਤਤਾ ਦਰਸਾਉਣ ਲਈ ਸੜਕਾਂ ’ਤੇ ਦੌੜੇ 6000 ਅੰਮ੍ਰਿਤਸਰੀਏ
ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਪੰਜਾਬ ਵਲੋਂ ਦੇਸ਼ ਦੇ ਮਹਾਂ ਤਿਉਹਾਰ ‘ਵੋਟਾਂ’ ਵਿਚ ਵੱਧ-ਚੜ੍ਹ ਕੇ
ਭਾਗ ਲੈਣ ਦਾ ਸੱਦਾ ਦੇਣ ਦੇ ਇਰਾਦੇ ਨਾਲ ਕਰਵਾਈ ਗਈ ਅੰਮ੍ਰਿਤਸਰ ਮਿੰਨੀ ਮੈਰਾਥਨ ਵਿਚ ਦੇਸ਼ ਭਰ ਤੋਂ ਪਹੁੰਚੇ ਅੰਮ੍ਰਿਤਸਰੀਏ ਵੋਟ ਦੀ ਮਹੱਤਤਾ ਦੱਸਣ ਲਈ ਸੂਰਜ ਨਿਕਲਣ ਦੇ ਨਾਲ ਹੀ ਸੜਕਾਂ `ਤੇ ਦੌੜੇ।5 ਕਿਲੋਮੀਟਰ ਦੌੜ ਦੇ ਕੁੜੀਆਂ ਦੇ ਵਰਗ ਵਿਚ ਰਜਤਬੀਰ ਕੌਰ ਅਤੇ ਮੁੰਡਿਆਂ ਦੇ ਵਰਗ ਵਿਚ ਸ਼ਾਮ ਸੁੰਦਰ ਪਹਿਲੇ ਸਥਾਨ `ਤੇ ਰਹੇ, ਜਦਕਿ 10 ਕਿਲੋਮੀਟਰ ਦੌੜ ਵਿਚ ਸੀਮਾ ਦੇਵੀ ਅਤੇ ਜਤਿੰਦਰ ਸਿੰਘ ਨੂੰ ਜੇਤੂ ਐਲਾਨਿਆ ਗਿਆ।ਦੋਵਾਂ ਵਰਗਾਂ ਦੇ ਜੇਤੂਆਂ ਨੂੰ ਕ੍ਰਮਵਾਰ 11 ਹਜ਼ਾਰ ਰੁਪਏ ਅਤੇ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਕੱਪ ਅਤੇ ਟਰੈਕ ਸੂਟ ਨਾਲ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਸਨਮਾਨਿਤ ਕੀਤਾ ਗਿਆ।
10 ਕਿਲੋਮੀਟਰ ਮੁੰਡਿਆਂ ਦੇ ਵਰਗ ਵਿਚ ਸਿਮਰਨ ਸਿੰਘ ਤੇ ਜਤਿੰਦਰ ਸਿੰਘ (ਦੂਸਰੇ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਜਦਕਿ ਕੁੜੀਆਂ ਦੇ ਇਸ ਵਰਗ ਦੇ ਮੁਕਾਬਲੇ ਵਿਚ ਕ੍ਰਿਸ਼ਨਾ ਤੇ ਲਕਸ਼ਮੀ ਜੇਤੂ ਰਹੀਆਂ।ਇੰਨਾਂ ਜੇਤੂਆਂ ਨੂੰ ਕ੍ਰਮਵਾਰ 11 ਹਜ਼ਾਰ ਰੁਪਏ ਤੇ 5000 ਰੁਪਏ ਦੀ ਨਗਦ ਰਾਸ਼ੀ ਇਨਾਮ ਵਜੋਂ ਦਿੱਤੀ ਗਈ।5 ਕਿਲੋਮੀਟਰ ਲੜਕੇ ਵਰਗੇ ਵਿਚ ਸਚਿਨ ਕੁਮਾਰ ਦੂਸਰੇ ਤੇ ਵਿਜੈ ਕੁਮਾਰ ਤੀਸਰੇ ਸਥਾਨ ਉਤੇ ਰਹੇ, ਜਦਕਿ ਕੁੜੀਆਂ ਦੇ ਇਸ ਵਰਗ ਵਿਚ ਅਨਮੋਲਪ੍ਰੀਤ ਕੌਰ ਤੇ ਜਸਵਿੰਦਰ ਕੌਰ ਤੀਸਰੇ ਸਥਾਨ ਉਤੇ ਰਹੀਆਂ।ਇੰਨਾਂ ਨੂੰ ਕ੍ਰਮਵਾਰ 5 ਹਜ਼ਾਰ ਰੁਪਏ ਤੇ 3 ਹਜ਼ਾਰ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ।
ਅੱਜ ਸਵੇਰੇ ਪਾਇਟੈਕਸ ਗਰਾੳੂਂਡ ਵਿਚ ਮੈਰਾਥਨ ਦੀ ਸ਼ੁਰੂਆਤ ਮੌਕੇ ਕਰੀਬ ਸਾਢੇ 6.00 ਵਜੇ ਲੋਕਾਂ ਦਾ ਵੱਡਾ ਇਕੱਠ ਮੈਰਾਥਨ ਦੌੜ ਵਿਚ ਭਾਗ ਲੈਣ ਲਈ ਦੌੜਿਆ, ਜਿਸ ਵਿਚ ਸਮਾਜ ਦੇ 5 ਸਾਲ ਤੋਂ ਲੈ ਕੇ 75 ਸਾਲ ਦੇ ਉਮਰ ਵਰਗ ਦੇ ਲੋਕ ਸ਼ਾਮਿਲ ਹੋਏ ਅਤੇ ਐਥਲੀਟ ਤਾਂ ਪੰਜਾਬ ਭਰ ਵਿਚੋਂ ਪੁੱਜੇ ਹੋਏ ਸਨ।ਮੈਰਾਥਨ ਦੇ ਨੋਡਲ ਅਧਿਕਾਰੀ ਰਾਜੀਵ ਸੇਖੜੀ ਨੇ ਦੱਸਿਆ ਕਿ ਕਰੀਬ 6000 ਲੋਕਾਂ ਨੇ ਇਸ ਦੌੜ ਵਿਚ ਹਿੱਸਾ ਲਿਆ।
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋੋਂ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਇਹ ਦਰਸਾਉਂਦੀ ਹੈ ਕਿ ਲੋਕ ਆਪਣੀ ਅਤੇ ਦੇਸ਼ ਦੀ ਸਿਹਤ ਕਾਇਮ ਰੱਖਣ ਲਈ ਜਾਗਰੂਕ ਹਨ। ਉਨਾਂ ਇਸ ਦੌੜ ਦੀ ਕਾਮਯਾਬੀ ਲਈ ਸੀ.ਈ.ਓ ਸਮਾਰਟ ਸਿਟੀ ਸ੍ਰੀਮਤੀ ਕੋਮਲ ਮਿੱਤਲ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂ ਅਗਰਵਾਲ ਨੂੰ ਵਧਾਈ ਦਿੰਦੇ ਭਾਗ ਲੈਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਸੱਦਾ ਦਿੱਤਾ ਕਿ 19 ਮਈ ਨੂੰ ਵੱਧ ਚੜ੍ਹ ਕੇ ਸਾਫ-ਸੁਥਰੇ, ਬਿਨਾਂ ਕਿਸੇ ਡਰ ਜਾਂ ਲਾਲਚ ਦੇ ਵੋਟਾਂ ਪਾ ਕੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰੋ। ਇਸ ਮੌਕੇ ਪੋਲਿੰਗ ਬੂਥ ਲਗਾ ਕੇ ਵੋਟਰਾਂ ਨੂੰ ਵੋਟਿੰਗ ਮਸ਼ੀਨ ਤੇ ਵੀ ਵੀ ਪੈਟ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਜਿਲ੍ਹਾ ਚੋਣ ਅਧਿਕਾਰੀ ਵੱਲੋਂ ‘ਲੋਕਤੰਤਰ ਦੇ ਪਹਿਰੇਦਾਰ’ ਨਾਮ ਦੀ ਕਿਤਾਬ ਵੀ ਰਿਲੀਜ਼ ਕੀਤੀ ਗਈ।
ਇਸ ਮੌਕੇ ਨਿਤੀਸ਼ ਸਿੰਗਲਾ ਜੁਇੰਟ ਕਮਿਸ਼ਨਰ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਐਸ.ਡੀ.ਐਮ ਅਜਨਾਲਾ ਰਜ਼ਤ ਉਬਰਾਏ, ਐਸ.ਡੀ.ਐਮ ਸ੍ਰੀਮਤੀ ਪਲਵੀ ਚੌਧਰੀ, ਡਿਪਟੀ ਡਾਇਰੈਕਟਰ ਲੋਕਲ ਬਾਡੀ ਅਨਮਜੋਤ ਕੌਰ, ਐਸ.ਡੀ.ਐਮ ਬਾਬਾ ਬਕਾਲਾ ਅਸ਼ੋਕ ਸ਼ਰਮਾ, ਡੀ.ਸੀ.ਪੀ ਭੁਪਿੰਦਰ ਸਿੰਘ ਤੇ ਏ.ਸੀ.ਪੀ ਦਿਲਬਾਗ ਸਿੰਘ, ਜਿਲ੍ਹਾ ਖੇਡ ਅਧਿਕਾਰੀ ਗੁਰਲਾਲ ਸਿੰਘ ਰਿਆੜ, ਜਿਲ੍ਹਾ ਸਿੱਖਿਆ ਅਧਿਕਾਰੀ ਸਕੈਡੰਰੀ ਸਲਵਿੰਦਰ ਸਿੰਘ ਸਮਰਾ ਤੇ ਐਲੀਮੈਂਟਰੀ ਜੁਗਰਾਜ ਸਿੰਘ ਰੰਧਾਵਾ, ਸਮਾਰਟ ਸਿਟੀ ਦੇ ਮੀਡਆ ਅਧਿਕਾਰੀ ਮੈਡਮ ਰਮਨ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ, ਜਿੰਨਾ ਨੇ ਮੈਰਾਥਨ ਵਿਚ ਹਿੱਸਾ ਵੀ ਲਿਆ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media