Thursday, April 3, 2025
Breaking News

ਸ੍ਰੀ ਸਾਈ ਕਾਲਜ਼ ਆਫ ਫਾਰਮੇਸੀ ਮਾਨਾਵਾਲਾ `ਚ ਇੱਕ ਰੋਜ਼ਾ ਨੈਸ਼ਨਲ ਕਾਨਫਰੰਸ ਕਰਵਾਈ

ਜੰਡਿਆਲਾ ਗੁਰੂ, 31 ਮਾਰਚ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸ੍ਰੀ ਸਾਂਈ ਗਰੁੱਪ ਆਫ ਇੰਸਟੀਚਿਊਟ ਮਾਨਾਂਵਾਲਾ ਦੇ ਕੈਂਪਸ ਚੱਲ ਰਹੇ ਸ੍ਰੀ ਸਾਂਈ ਕਾਲਜ PUNJ3103201904ਆਫ ਫਾਰਮੇਸੀ ਵਿਖੇ ਡਾ. ਦਿਨੇਸ਼ ਕੁਮਾਰ ਦੀ ਰਹਿਨੁਮਾਈ ਹੇਠ ਰੀਸੈਂਟ ਐਡਵਾਂਸਮੈਂਟਸ ਬਾਰੇ ਨੈਸ਼ਨਲ ਕਾਨਫਰੰਸ ਕਰਵਾਈ ਗਈ।ਜਿਸ ਦਾ ਉਦਘਾਟਨ ਇੰਸਟੀਚਿਊਟ ਦੇ ਚੇਅਰਮੈਨ ਇੰਜ. ਐਸ.ਕੇ ਪੁੰਜ, ਐਮ.ਡੀ ਸ੍ਰੀਮਤੀ ਤ੍ਰਿਪਤਾ ਪੁੰਜ ਅਤੇ ਸੀ.ਐਮ.ਡੀ ਇੰਜ. ਤੁਸ਼ਾਰ ਪੁੰਜ ਨੇ ਕੀਤਾ ਜਦਕਿ ਮੁੱਖ ਮਹਿਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਮੇਸੀ ਵਿਭਾਗ ਤੋਂ ਡਾ. ਰਾਜੇਸ਼ ਕੁਮਾਰ ਗੋਇਲ ਮੁੱਖੀ ਐਸੋਸੀਏਸ਼ਨ ਆਫ ਫਾਰਮਾਨਿਉਟੀਕਲ ਆਫ ਇੰਡੀਆ, ਡਾ. ਸੁਰੇਸ਼ ਕੁਮਾਰ ਸਕੱਤਰ ਐਸੋਸੀਏਸ਼ਨ ਆਫ ਫਾਰਮਾਨਿਉਟੀਕਲ ਟੀਚਰਜ਼ ਆਫ ਇੰਡੀਆ ਅਤੇ ਡਾ. ਰਿਚਾ ਸਿਰੀ ਨੇ ਸ਼ਮਾ ਰੌਸ਼ਨ ਦੀ ਰਸਮ ਅਦਾ ਕੀਤੀ।
               ਕਾਨਫਰੰਸ ਵਿੱਚ 300 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।ਮੁੱਖ ਮਹਿਮਾਨ ਅਤੇ ਬੁਲਾਰੇ ਡਾ. ਸ਼ੁਸ਼ਾਤ.ਕੇ ਸਿੰਘ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਆਏ ਵਿਦਿਆਰਥੀਆਂ ਨੂੰ ਕੁਦਰਤੀ ਸਰੋਤਾਂ ਦੁਆਰਾ ਕੈਂਸਰ ਦੀ ਰੋਕਥਾਮ ਸੰਬੰਧੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਡਾ. ਸੇਰੇਸ਼ ਕੁਮਾਰ ਦੁਆਰਾ ਵਿਦਿਆਰਥੀਆਂ ਨੂੰ “ਹਰਬਲ ਦਿਵਾਈਆਂ ਦੀ ਪ੍ਰਭਾਵਸ਼ਾਲੀ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਇਨ੍ਹਾਂ ਤੋਂ ਇਲਾਵਾ ਡਾ. ਬਲਬੀਰ ਸਿੰਘ, ਡਾ. ਬਹਾਦਰ ਸਿੰਘ, ਡਾ. ਅਮਿਤ ਮਿੱਤਲ, ਡਾ. ਸੋਰਭ ਸਾਡੀਜ਼ਾ, ਡਾ. ਮੀਨੂੰ, ਡਾ. ਨਵਨੀਤ ਖੁਰਾਣਾ, ਡਾ. ਵਿਨੇ ਪੰਡਿਤ ਅਤੇ ਡਾ. ਚੰਦਰਪਾਲ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।
                ਇਸ ਕਾਨਫਰੰਸ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ ਤੇ ਹਿਮਾਚਲ ਅਤੇ ਦੇਸ਼ ਦੇ ਹੋਰਨਾਂ ਸੁਿਬਆਂ ਤੋਂ ਆਏ ਵਿਦਿਆਰਥੀਆਂ ਨੇ ਆਪਣੀ ਖੋਜ ਸੰਬੰਧੀ ਪੋਸਟਰ ਪੇਸ਼ ਕੀਤੇ।ਸ੍ਰੀ ਸਾਂਈ ਕਾਲਜ ਆਫ ਫਾਰਮੇਸੀ ਮਾਨਾਂਵਾਲਾ ਦੇ ਐਚ.ਓ.ਡੀ ਪੂਜਾ ਸ਼ਰਮਾ, ਅਸਿਸਟੈਂਟ ਪ੍ਰੋਫੈਸਰ ਕੁਲਦੀਪ ਸਿੰਘ, ਹਰਪ੍ਰੀਤ ਕੌਰ, ਪਰਮਪਾਲ ਕੌਰ, ਇੰਦੂ ਸ਼ਰਮਾ, ਕੋਮਲ ਸ਼ਰਮਾ, ਬਿੰਦੁ ਮੋਨੀ, ਲਵੀ ਰਾਜਪੁਤ, ਸ਼ਿਲਪਾ ਸ਼ਰਮਾ, ਸਚਿਨ ਸ਼ਰਮਾ, ਪ੍ਰਿਯੰਕਾ, ਨਵਰੂਪ ਕੌਰ, ਜਤਿੰਦਰ ਸਿੰਘ, ਵਿਸ਼ਾਲ ਸਿੰਘ, ਪ੍ਰਦੀਪ ਸ਼ਰਮਾ, ਆਰ.ਪੀ ਕਸ਼ਅਪ ਆਦਿ ਨੇ ਵੀ ਕੋਨਫਰੰਸ ਨੂੰ ਕਾਮਯਾਬ ਬਣਾਉਣ ਲਈ ਯੋਗਦਾਨ ਪਾਇਆ।

Check Also

ਪਿੰਡ ਜੱਬੋਵਾਲ ਵਿਖੇ 1.78 ਕਰੋੜ ਦੀ ਲਾਗਤ ਨਾਲ ਬਣੇਗਾ ਖੇਡ ਸਟੇਡੀਅਮ – ਈ.ਟੀ.ਓ

ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ – ਹਲਕਾ ਜੰਡਿਆਲਾ ਗੁਰੂ ਦੇ ਪ੍ਰਸਿੱਧ ਪਿੰਡ ਜੱਬੋਵਾਲ ਵਿਖੇ ਸ਼ਹੀਦ …

Leave a Reply