Monday, September 14, 2026

ਸ਼ਹਿਰ ਦੀਆਂ ਵੱਖ-ਵੱਖ ਸੜਕਾਂ ‘ਤੇ ਲੱਗੇ ਕੂੜੇ ਦੇ ਢੇਰ- ਪ੍ਰਸ਼ਾਸ਼ਨ ਸੁੱਤਾ ਕੁੰਭਕਰਨੀ ਨੀਂਦ

PPN10091407

ਕੈਪਸ਼ਨ-ਜਲੰਧਰ ਦੇ ਕਰੋੜਾਂ ਦੀ ਲਾਗਤ ਵਾਲੇ ਪਿਪਸ ਹਸਪਤਾਲ ਦੇ ਬਾਹਰ ਲੱਗੇ ਕੂੜੇ ਦੇ ਢੇਰ ਦਿਖਾਈ ਦੇ ਰਹੇ।

ਜਲੰਧਰ, 10 ਸਤੰਬਰ (ਪਵਨਦੀਪ ਸਿੰਘ) – ਅਕਾਲੀ-ਭਾਜਪਾ ਸਰਕਾਰ ਵੈਸੇ ਤਾਂ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਇਨਾਂ ਦਾਅਵਿਆਂ ਦੀ ਉਦੋਂ ਫੂਕ ਨਿਕਲਦੀ ਹੈ ਜਦੋਂ ਮਹਾਂਨਗਰ ਦੀਆਂ ਸੜਕਾਂ ‘ਤੇ ਕੂੜੇ ਦੇ ਢੇਰ ਲੱਗੇ ਹੋਏ ਦੇਖਣ ਨੂੰ ਮਿਲਦੇ ਹਨ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਪਿਮਸ ਹਸਪਤਾਲ ਜਲੰਧਰ ਦੇ ਸਾਹਮਣੇ ਕੂੜੇ ਦੇ ਢੇਰ ਲੱਗੇ ਹੋਏ ਹਨ। ਕੂੜੇ ਦੇ ਢੇਰਾਂ ਕਾਰਨ ਆਉਣ ਵਾਲੇ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਿਲ ਕਰਨੀ ਪੈਂਦੀ ਹੈ। ਉਂਜ਼ ਸਰਕਾਰ ਟਾਹਰਾਂ ਮਾਰਦੀ ਨਹੀਂ ਥੱਕਦੀ ਕਿ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੀ ਝੜੀ ਲਾ ਦਿਆਂਗੇ। ਹੁਣ ਦੇਖਣਾ ਤਾਂ ਇਹ ਹੈ ਕਿ ਪ੍ਰਸ਼ਾਸ਼ਨ ਇਨਾਂ ਕੂੜੇ ਦੇ ਢੇਰਾਂ ਨੂੰ ਚੁੱਕਣਾ ਜ਼ਰੂਰੀ ਸਮਝਦੀ ਹੈ ਜਾਂ ਨਹੀਂ?

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply