Tuesday, April 8, 2025
Breaking News

ਪੰਜਾਬੀ ਨਾਟਕ ‘ਛਿਪਣ ਤੋਂ ਪਹਿਲਾਂ’ ਨਾਲ ਅੰਮ੍ਰਿਤਸਰ ਰੰਗਮੰਚ ਉਤਸਵ 2019 ਸੰਪਨ

ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਪੋਸਟ – ਦੀਪ ਦਵਿੰਦਰ) – ਵਿਰਸਾ ਵਿਹਾਰ ਵਿਖੇ ਸ਼੍ਰੋਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੇਵਲ PUNJ0204201907ਧਾਲੀਵਾਲ ਦੀ ਅਗਵਾਈ ਹੇਠ ਇਕ ਮਹੀਨਾ ਲਗਾਤਾਰ ਚਲਣ ਵਾਲੇ ਅੰਮਿ੍ਰਤਸਰ ਰੰਗਮੰਚ ਉਤਸਵ 31ਵੇਂ ਅਤੇ ਆਖਰੀ ਦਿਨ ਸਿਰਜਨਾ ਕਲਾ ਮੰਚ ਅੰਮ੍ਰਿਤਸਰ ਦੀ ਟੀਮ ਵਲੋਂ ਦਵਿੰਦਰ ਦਮਨ ਦਾ ਲਿਖਿਆ ਅਤੇ ਨਰਿੰਦਰ ਸਾਂਘੀ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਛਿਪਣ ਤੋਂ ਪਹਿਲਾਂ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।ਅੰਮ੍ਰਿਤਸਰ, ਪੰਜਾਬ ਅਤੇ ਖਾਸਕਰ ਭਾਰਤ ਵਿੱਚ ਪਹਿਲੀ ਵਾਰ ਇਕ ਮਹੀਨਾ ਚੱਲਣ ਵਾਲੇ ਫੈਸਟੀਵਲ ਵਿੱਚ ਅੰਮ੍ਰਿਤਸਰ ਦੀਆਂ ਰੰਗ ਮੰਚ ਟੀਮਾਂ ਵਲੋਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ ਗਈਆ।
        ਇਹ ਨਾਟਕ ਸ਼ਹੀਦ ਭਗਤ ਸਿੰਘ ਵਲੋਂ ਦੇਸ਼ ਦੀ ਅਜ਼ਾਦੀ ਲਈ ਕੰਮ ਕਰਨ ਦੀ ਯੁਕਤ ਅਤੇ ਕੁਰਬਾਨੀ ਦੇ ਜ਼ਜਬੇ ਦੀ ਲਲਕ ਨੂੰ ਖੂਬਸ਼ਰਤੀ ਨਾਲ ਪੇਸ਼ ਕੀਤਾ ਗਿਆ।ਕਲਾਕਾਰਾਂ ਦੀ ਪੇਸ਼ਕਾਰੀ ਇੰਨੀ ਵਧੀਆ ਸੀ ਕਿ ਇਹ ਨਾਟਕ ਦਰਸ਼ਕਾਂ ਲਈ ਸ਼ਹੀਦ ਭਗਤ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਪ੍ਰੇ੍ਰਨਾ ਸਰੋਤ ਹੋ ਨਿਬੜਿਆ। ਨਾਟਕ ਵਿੱਚ ਸ਼ਹੀਦ ਭਗਤ ਸਿੰਘ ਦਾ ਕਿਰਦਾਰ ਭੱਵਿਆ ਅਰੋੜਾ, ਬੋਘਾ ਦਾ ਨਿਸ਼ਾਨ ਸਿੰਘ, ਮਾਂ ਦਾ ਨਵ ਕਵਿਤਾ ਸੰਧੂ, ਅਕਬਰ ਖਾਂ ਦਾ ਗੌਰਵਦੀਪ ਸਿੰਘ, ਵਕੀਲ ਦਾ ਅੰਮ੍ਰਿਤ ਧੱਤਲ, ਵਾਰਡਰ ਮਾਸਟਰ ਦਾ ਕਿਰਦਾਰ ਕੁਲਜੀਤ ਵੇਰਕਾ ਨੇ ਨਿਭਾਇਆ।ਨਾਟਕ ਤੋਂ ਬਾਅਦ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਕਲਾਕਾਰਾਂ ਨੂੰ ਸਰਟੀਫਿਕੇਟ ਅਤੇ ਸਨਮਾਨ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ ਗਿਆ।
        ਇਸ ਮੌਕੇ ਕੇਵਲ ਧਾਲੀਵਾਲ, ਡਾ. ਸ਼ਹਰਯਾਰ, ਲੋਕ ਗਾਇਕਾ ਗੁਰਮੀਤ ਬਾਵਾ, ਗੁਰਦੇਵ ਸਿੰਘ ਮਹਿਲਾਂ ਵਾਲਾ, ਰਮੇਸ਼ ਯਾਦਵ, ਭੂਪਿੰਦਰ ਸਿੰਘ ਸੰਧੂ, ਧਰਵਿੰਦਰ ਸਿੰਘ ਔਲਖ, ਇੰਦਰਜੀਤ ਸਿੰਘ ਸਹਾਰਨ, ਹੀਰਾ ਸਿੰਘ ਰੰਧਾਵਾ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਅਤੇ ਨਾਟ ਪ੍ਰੇਮੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਫਲੋਰਾ ਐਂਡ ਫੌਨਾ ਸੋਸਾਇਟੀ ਵੱਲੋਂ …

Leave a Reply