Monday, September 21, 2026

ਸ੍ਰੀ ਵਾਲਮੀਕਿ ਮੰਦਿਰ ਮੱਥਾ ਟੇਕ ਕੇ ਗੁਰਜੀਤ ਔਜਲਾ ਨੇ ਲਿਆ ਅਸ਼ੀਰਵਾਦ

ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਅੰਮ੍ਰਿਤਸਰ ਤੋਂ ਚੋਣ ਮੈਦਾਨ `ਚ ਦੂਸਰੀ ਵਾਰ ਉਤਾਰੇ ਗਏ ਨੌਜੁਆਨ ਕਾਂਗਰਸੀ ਆਗੂ PUNJ0404201912ਗੁਰਜੀਤ ਸਿੰਘ ਔਜਲਾ ਨੇ ਅੱਜ ਸਥਾਨਕ ਹਾਥੀ ਗੇਟ ਸਥਿਤ ਕੇਂਦਰੀ ਭਗਵਾਨ ਵਾਲਮੀਕਿ ਮੰਦਿਰ ਵਿੱਚ ਮੱਥਾ ਟੇਕਿਆ ਤੇ ਅੰਮ੍ਰਿਤਸਰ ਵਾਸੀਆਂ ਦੀ ਸੇਵਾ ਕਰਨ ਦਾ ਅਸ਼ੀਰਵਾਦ ਲਿਆ।
            ਇਸ ਤੋਂ ਪਹਿਲਾਂ ਗੁਰਜੀਤ ਸਿੰਘ ਔਜਲਾ ਦਾ ਕੇਂਦਰੀ ਭਗਵਾਨ ਵਾਲਮੀਕਿ ਮੰਦਿਰ ਹਾਥੀ ਗੇਟ ਵਿਖੇ ਪੁੱਜਣ ਤੇ ਮੰਦਿਰ ਕਮੇਟੀ ਪ੍ਰਧਾਨ ਯੋਗਰਾਜ ਮਲਹੋਤਰਾ, ਚੇਅਰਮੈਨ ਵਿਮਲ ਪ੍ਰਧਾਨ, ਬਲਬੀਰ ਸਿੰਘ ਬੱਬੀ ਪਹਿਲਵਾਨ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਜਗਦੀਸ਼ ਕਾਲੀਆ ਕੌਂਸਲਰ ਨਗਰ ਨਿਗਮ ਅੰਮ੍ਰਿਤਸਰ ਦੀ ਅਗਵਾਈ ਹੇਠ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।ਇਸ ਮੌਕੇ ਪਵਨ ਦ੍ਰਾਵਿੜ ਸਕੱਤਰ ਕਾਂਗਰਸ ਕਮੇਟੀ, ਚੇਅਰਮੈਨ ਸੁਰਿੰਦਰ ਟੋਨਾ, ਸੁਰਿੰਦਰਪਾਲ ਸਿੰਘ ਗਿੱਲ, ਅਸ਼ੋਕ ਕੁਮਾਰ ਖਜਾਨਚੀ ਕੇਂਦਰੀ ਵਾਲਮੀਕਿ ਮੰਦਿਰ, ਧੀਰਜ ਵੈਦ ਜ਼ਿਲ੍ਹਾ ਇੰਟਕ ਪ੍ਰਧਾਨ, ਐਡਵੋਕੇਟ ਸੁਰਿੰਦਰਪਾਲ ਸਿੰਘ ਮਨਾਵਾਂ, ਰਕੇਸ਼ ਭਾਟੀਆ ਪ੍ਰਧਾਨ ਵਹੀਕਲ ਮੋਟਰ ਸੇਲ ਪ੍ਰਚੇਜ ਯੂਨੀਅਨ ਅੰਮ੍ਰਿਤਸਰ, ਗੁਰਮੀਤ ਭੋਲਾ, ਰਕੇਸ਼ ਲਾਲੀ, ਹਰਦੇਵ ਸਿੰਘ ਕਾਲੀਆ, ਮਨਪ੍ਰੀਤ ਸਿੰਘ ਭਿਟੇਵੱਡ, ਦਿਲਸ਼ਾਦ ਬੋਪਾਰਾਏ ਸਮੇਤ ਵੱਡੀ ਗਿਣਤੀ ਵਿੱਚ ਵਾਲਮੀਕਿ ਸਮਾਜ ਦੇ ਆਗੂ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply