Tuesday, October 13, 2026

ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਗੁਰਜੀਤ ਔਜਲਾ

ਲੋਕ ਸਭਾ ਲਈ ਕਾਂਗਰਸੀ ਟਿਕਟ ਮਿਲਣ ਤੇ ਕੀਤਾ ਪ੍ਰਮਾਤਮਾ ਦਾ ਸ਼ੁਕਰਾਨਾ
ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਵਲੋਂ ਦੁਬਾਰਾ ਟਿਕਟ ਮਿਲਣ `ਤੇ ਸ਼ੁਕਰਾਨਾ ਕਰਨ PUNJ0404201914ਲਈ ਗੁਰਜੀਤ ਸਿੰਘ ਔਜਲਾ ਪਰਿਵਾਰ ਸਮੇਤ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ।ਉਨਾਂ ਨੇ ਵਾਹਿਗੁਰੂ ਦੇ ਸ਼ੁਕਰਾਨੇ ਅਤੇ ਸਫਲਤਾ ਲਈ ਅਰਦਾਸ ਬੇਨਤੀ ਕੀਤੀ।ਇਸ ਸਮੇਂ ਉਨ੍ਹਾਂ ਨਾਲ ਪਿਤਾ ਸਰਬਜੀਤ ਸਿੰਘ ਔਜਲਾ, ਮਾਤਾ ਸਰਦਾਰਨੀ ਗੁਰਮੀਤ ਕੌਰ, ਸਰਦਾਰਨੀ ਜਗੀਰ ਕੌਰ ਮੀਰਾਂ ਕੋਟ, ਸੁਖਜਿੰਦਰ ਸਿੰਘ ਸੁੱਖ ਔਜਲਾ, ਸ਼੍ਰੀਮਤੀ ਹਰਜੋਤਬੀਰ ਕੌਰ ਔਜਲਾ, ਕੌਂਸਲਰ ਹਰਪਨ ਔਜਲਾ, ਮਨਪ੍ਰੀਤ ਸਿੰਘ ਭਿੱਟੇਵੱਡ, ਦਿਲ਼ਸ਼ਾਦ ਬੋਪਾਰਾਏ, ਸੰਨਪ੍ਰੀਤ ਸਿੰਘ ਔਜਲਾ, ਐਡਵੋਕੇਟ ਸੁਰਿੰਦਰਪਾਲ ਸਿੰਘ ਮਨਾਵਾਂ, ਗੁਰਬਿੰਦਰ ਮਾਹਲ, ਅਮਰਿੰਦਰ ਸਿੰਘ, ਕੰਵਲਜੀਤ ਸਿੰਘ ਲਾਲੀ ਮੀਰਾਂਕੋਟ ਆਦਿ ਵੀ ਮੌਜੂਦ ਸਨ।
 

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply