ਭੀਖੀ, 7 ਅਪ੍ਰੈਲ (ਪੰਜਾਬ ਪੋਸਟ- ਕਮਲ ਜ਼ਿੰਦਲ) – ਕਾਫੀ ਲੰਮੇ ਸਮੇਂ ਤੋਂ ਕਿਸਾਨਾਂ ਅਤੇ ਲੋਕਾਂ ਲਈ ਮੁਸ਼ਕਲ ਬਣੇ ਅਵਾਰਾ ਪਸ਼ੂਅਅ ਦੀ
ਸਮੱਸਿਆ ਦਾ ਸਰਕਾਰ ਵਲੋਂ ਕੀਤੇ ਉਪਰਾਲੇ ਨਾਲ ਵੀ ਕੋਈ ਹੱਲ ਨਾ ਹੋ ਸਕਿਆ।ਇਹਨਾਂ ਅਵਾਰਾ ਪਸ਼ੂਆਂ ਕਾਰਨ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪੈਂਦਾ ਹੈ।ਇਸ ਨੁਕਸਾਨ ਤੋਂ ਬਚਾਅ ਕਰਨ ਲਈ ਭੀਖੀ ਵਿੱਚ ਕਿਸਾਨਾਂ ਵੱਲੋਂ ਅਵਾਰਾ ਪਸ਼ੂਆਂ ਨੂੰ ਕੁੱਝ ਮਹੀਨਿਆਂ ਤੋਂ ਅਨਾਜ ਮੰਡੀ ਭੀਖੀ ਇਕੱਤਰ ਕਰਕੇ ਰੱਖਿਆ ਗਿਆ ਹੈ। ਇਹਨਾਂ ਪਸ਼ੂਆਂ ਦਾ ਹੱਲ ਕਰਨ ਲਈ ਅੱਜ ਐਸ.ਡੀ.ਐਮ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਾਇਬ ਤਹਿਸੀਲਦਾਰ ਓਮ ਪ੍ਰਕਾਸ਼ ਨੇ ਗਊਸ਼ਾਲਾ ਕਮੇਟੀ ਅਤੇ ਨਗਰ ਪੰਚਾਇਤ ਭੀਖੀ ਦੇ ਪ੍ਰਧਾਨ ਵਿਨੋਦ ਕੁਮਾਰ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਅਵਾਰਾ ਪਸ਼ੂਆਂ ਨੂੰ ਬੰਦ ਪਏ ਵਾਟਰ ਵਰਕਸ ਜਾਂ ਗਊਸ਼ਾਲਾ `ਚ ਭੇਜਣ ਲਈ ਉਨ੍ਹਾਂ ਥਾਵਾਂ ਦਾ ਜਾਇਜ਼ਾ ਵੀ ਲਿਆ ਗਿਆ।ਪ੍ਰੰਤੂ ਮੀਟਿੰਗ ਵਿੱਚ ਇਸ ਮਸਲੇ ਦਾ ਕੋਈ ਵੀ ਹੱਲ ਨਾ ਨਿਕਲ ਸਕਿਆ।
ਇਸ ਮੌਕੇ ਤੇ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਵਾਰਾ ਪਸ਼ੂ ਫਸਲਾਂ ਨੂੰ ਬਹੁਤ ਜਿਆਦਾ ਨੁਕਸਾਨ ਪਹੁੰਚਾਉਂਦੇ ਹਨ।ਜਿਸ ਕਰਕੇ ਉਨਾਂ ਪਸ਼ੂਆਂ ਨੂੰ ਅਨਾਜ ਮੰਡੀ ਭੀਖੀ `ਚ ਇਕੱਤਰ ਕੀਤਾ ਹੋਇਆ। ਕਿਸਾਨਾਂ ਨੇ ਕਿਹਾ ਕਿ ਇਹਨਾਂ ਪਸ਼ੂਆਂ ਦੀ ਦੇਖਭਾਲ ਅਤੇ ਹਰੇ ਚਾਰੇ ਲਈ ਰੋਜ਼ਾਨਾ ਦਾ ਲਗਪਗ ਦਸ ਤੋਂ ਬਾਰਾਂ ਹਜ਼ਾਰ ਰੁਪਏ ਦਾ ਖਰਚਾ ਜੇਬਾਂ ਵਿਚੋਂ ਕਰਨਾ ਪੈਂਦਾ ਹੈ।ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਕੋਈ ਠੋਸ ਹੱਲ ਕੀਤਾ ਜਾਵੇ।
ਇਸ ਮੋਕੇ ਕਿਸਾਨ ਆਗੂ ਹਰਬੰਸ ਸਿੰਘ, ਸੰਤ ਸਿੰਘ, ਗੁਰਮੇਲ ਸਿੰਘ ਕਾਲਾ, ਗੁਰਨਾਮ ਸਿੰਘ ਕਾਮਰੇਡ, ਜਗਸੀਰ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਇਕੱਠਾ ਕੀਤਾ ਜਾਂਦਾ ਗਊ ਸੈਸ ਵੀ ਗਊਆਂ ਉਪਰ ਲਾਇਆ ਜਾਵੇ। ਅਗਰ ਸਰਕਾਰ ਨੇ ਜਲਦ ਕੋਈ ਧਿਆਨ ਨਾ ਦਿੱਤਾ ਤਾਂ ਸਾਨੂੰ ਮਜ਼ਬੂਰਨ ਹਾਈਕੋਰਟ ਜਾਣਾ ਪਵੇਗਾ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media