ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ) – ਤੀਸਰੀ ਏਸ਼ੀਆਈ ਯੂਥ ਚੈਂਪੀਅਨਸ਼ਿਪ ਖੇਡਾਂ ਜੋ ਹਾਂਗਕਾਂਗ ਵਿਚ ਆਯੋਜਿਤ ਕੀਤੀਆ ਗਈਆਂ ਸਨ,
ਵਿੱਚ ਚੀਫ਼ ਖ਼ਾਲਸਾ ਦੀਵਾਨ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੇ ਜਮਾਤ ਬਾਰ੍ਹਵੀਂ ਦੇ ਹੋਣਹਾਰ ਵਿਦਿਆਰਥੀ ਜਸਕਰਨ ਸੂਰਤ ਸਿੰਘ ਬਾਜਵਾ ਨੇ ਛੇਵਾਂ ਸਥਾਨ ਹਾਸਲ ਕੀਤਾ ਹੈ।ਜਸਕਰਨ ਸੂਰਤ ਸਿੰਘ ਬਾਜਵਾ ਨੇ ਡਿਸਕਸ ਥਰੋ ਵਿੱਚ 52.74 ਮੀਟਰ ਦੂਰ ਥਰੋ ਕੀਤੀ ਕਰ ਕੇ ਇੱਕ ਵਾਰ ਫਿਰ ਸਕੁਲ ਦਾ ਨਾਮ ਰੋਸ਼ਨ ਕੀਤਾ ਹੈ।ਇਸ ਚੈਂਪੀਅਨਸ਼ਿਪ ਵਿੱਚ ਲਗਭਗ 25 ਦੇਸ਼ਾਂ ਨੇ ਭਾਗ ਲਿਆਂ।
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਮੈਂਬਰ ਇੰਚਾਰਜ ਹਰੀ ਸਿੰਘ, ਭਾਗ ਸਿੰਘ ਅਣਖੀ, ਸਕੂਲ ਦੇ ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਅਤੇ ਖੇਡ ਇੰਚਾਰਜ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਨੇ ਜਸਕਰਨ ਸੂਰਤ ਸਿੰਘ ਬਾਜਵਾ ਦੀ ਇਸ ਸ਼ਾਨਦਾਰ ਜਿੱਤ `ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media