ਜੰਡਿਆਲਾ ਗੁਰੂ, 9 ਅਪ੍ਰੈਲ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਬੇਰਿੰਗ ਸਕੂਲ ਵਿਖੇ ਸਕੂਲ ਸੇਫਟੀ ਵਾਹਨ ਸਕੀਮ ਅਧੀਨ
ਪਰਮਪਾਲ ਸਿੰਘ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾਂ ਨਿਰਦੇਸ਼ਾਂ `ਤੇ ਟ੍ਰੈਫਿਕ ਪੁਲਿਸ ਵਲੋਂ ਡਰਾਇਵਰਾਂ ਦੀ ਮੀਟਿੰਗ ਕਰਵਾਈ ਗਈ।ਜਿਸ ਵਿਚ ਬਲਵਿੰਦਰ ਸਿੰਘ ਜ਼ਿਲਾ ਬਾਲ ਸੁਰਖਿਆ ਯੂਨਿਟ ਅੰਮ੍ਰਿਤਸਰ ਅਤੇ ਹੈਡ ਕਾਂਸਟੇਬਲ ਇੰਦਰ ਮੋਹਨ ਸਿੰਘ ਟ੍ਰੈਫਿਕ ਐਜੂਕੇਸ਼ਨ ਸੈਲ ਅੰਮ੍ਰਿਤਸਰ ਦਿਹਾਤੀ ਨੇ ਡਰਾਇਵਰਾਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਪੂਰੀ ਜਾਣਕਾਰੀ ਦਿਤੀ।ਮੀਟਿੰਗ ਦੀ ਅਗਵਾਈ ਪ੍ਰਿੰਸੀਪਲ ਐਚ.ਐਲ ਪੇਟਰੈਸ ਨੇ ਕੀਤੀ।ਜਿਸ ਵਿਚ `ਸੇਫ ਸਕੂਲ ਵਾਹਨ ਸਕੀਮ` ਵਿਚ ਦਿੱਤੀਆਂ ਗਈਆਂ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ।ਉਹਨਾਂ ਦੱਸਿਆ ਕਿ ਗੱਡੀਆਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ।ਗਡੀ ਦੀ ਰਜਿਸਟ੍ਰੇਸ਼ਨ, ਬੀਮਾ, ਫਰਸਟ ਏਡ ਬਾਕਸ ਤੇ ਸੀ.ਸੀ.ਟੀ.ਵੀ ਕੈਮਰਾ ਜਰੂਰ ਹੋਣਾ ਚਾਹੀਦਾ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media