ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਅੱਜ ਨਵੀਂ ਪੀੜੀ ਨੂੰ ਪੰਜਾਬੀ ਵਿਰਸੇ ਅਤੇ ਵਿਰਾਸਤ ਨਾਲ ਜੋੜਣ
ਦੇ ਉਪਰਾਲੇ ਹੇਠ ਚਲਾਏ ਜਾ ਰਹੇ ‘ਜੀਤ ਕਲਚਰਲ ਕਲੱਬ’ ਵੱਲੋਂ ਵਿਸਾਖੀ ਦੇ ਜਸ਼ਨਾਂ ਨੂੰ ਮੁੱਖ ਰੱਖਦੇ ਹੋਏ ‘ਵਿਸਾਖੀ ਦੀ ਵਿਰਾਸਤੀ ਸ਼ਾਮ, ਪੰਜਾਬੀਅਤ ਦੇ ਨਾਮ’ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਵਿਸ਼ੇਸ਼ ਮਹਿਮਾਨ ਸ੍ਰੀਮਤੀ ਤਜਿੰਦਰ ਕੌਰ ਛੀਨਾ ਨਾਲ ਮਿਲ ਕੇ ਅਤੇ ਡਾ: ਜਗਜੀਤ ਕੌਰ, ਡਾਇਰੈਕਟਰ ਯੂਥ ਵੈਲਫੇਅਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰੋ. ਨਵਦੀਪ ਸਿੰਘ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਵਲੋਂ ਸ਼ਮ੍ਹਾ ਰੌਸ਼ਨ ਕਰਕੇ ਅਗਾਜ਼ ਕੀਤਾ ਗਿਆ।
ਕਾਲਜ ਅਤੇ ਗਿੱਧਾ ਕੋਚ ਹਰਨਾਮ ਸਿੰਘ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਸੱਭਿਆਚਾਰਕ ਸ਼ਾਮ ’ਚ ਅਨੇਕਾਂ ਲੋਕ ਕਲਾਵਾਂ ਦਾ ਬਾਖੂਬੀ ਪ੍ਰਦਰਸ਼ਨ ਕੀਤਾ ਗਿਆ।ਜਿਨ੍ਹਾਂ ’ਚ ਭੰਗੜਾ, ਗਿੱਧਾ, ਝੂਮਰ ਜਿਹੇ ਲੋਕ ਨਾਚ, ਲੋਕ ਗੀਤਾਂ ਅਤੇ ਪ੍ਰੰਪਰਾਗਤ ਲੋਕ ਕਲਾਵਾਂ ਜਿਵੇ ਵਾਰ ਅਤੇ ਕਵੀਸ਼ਰੀ ਵੀ ਪੇਸ਼ ਕੀਤੇ ਗਏ। ਇਸ ਪ੍ਰੋਗਰਾਮ ਮੌਕੇ ਪੰਜਾਬੀ ਲੋਕ ਨਾਟ ਪ੍ਰੰਪਰਾਵਾਂ ਜਿਵੇਂ ਕਿ ਭੰਡ, ਮੀਰਜਾਦੀਆਂ ਦੇ ਨਾਲ-ਨਾਲ ਲੋਕ ਅਖਾਣ, ਪੰਜਾਬੀ ਕਵਿਤਾ ਅਤੇ ਸਕਿੱਟਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ।
ਪ੍ਰੋਗਰਾਮ ’ਚ ਯੁਵਕ ਦਰਸ਼ਕਾਂ ਨੇ ਜਿੱਥੇ ਨਾਚ ਅਤੇ ਸੰਗੀਤ ਨੂੰ ਮਾਣਿਆ ਉਸੇ ਲੋਕ ਵਿਅੰਗ ਨੇ ਇਨ੍ਹਾਂ ਦਰਸ਼ਕਾਂ ਨੂੰ ਗੁਦਗੁਦਾਇਆ ਵੀ।ਜੀਤ ਕਲਚਰਲ ਕਲੱਬ ਦੀ ਪ੍ਰਧਾਨ ਡਾ: ਜਗਜੀਤ ਕੌਰ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਹੋਇਆ ਲੋਕ ਕਲਾਵਾਂ ਦੀ ਸੰਭਾਲ ਪ੍ਰਤੀ ਆਪਣੀ ਸੰਸਥਾ ਦੀ ਵਚਨ-ਬੱਧਤਾ ਦੁਹਰਾਈ।
ਛੀਨਾ ਨੇ ਯੁਵਾ ਕਲਾਕਾਰਾਂ ਨੂੰ ਅਸੀਸ ਦਿੰਦਿਆਂ ਹੋਇਆ ਆਪ ਭਾਸ਼ਣ ’ਚ ਵਿਚਾਰ ਵਿਅਕਤ ਕਰਦਿਹਾ ਕਿਹਾ ਕਿ ਅਜੋਕੇ ਸਮੇਂ ’ਚੋਂ ਜਦੋਂ ਕਿ ਯੁਵਕਾਂ ਦੇ ਵਿਚਕਾਰ ਰਤਾਸਾ ਅਤੇ ਮਨ ਦਾ ਖਿੰਡਾਓ ਦੀ ਸਮੱਸਿਆ ਵੱਡੀ ਬਣਦੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਮੇਲੇ ਇਕ ਸ਼ਲਾਘਾਯੋਗ ਉਪਰਾਲੇ ਹਨ। ਉਨ੍ਹਾਂ ਸ੍ਰੀਮਤੀ ਜਗਜੀਤ ਕੌਰ ਨੂੰ ਵਧਾਈ ਦਿੰਦਿਆਂ ਪੰਜਾਬੀ ਸੱਭਿਆਚਾਰ ਲਈ ਉਨ੍ਹਾਂ ਦੀਆਂ ਸੇਵਾਵਾਂ ਦਾ ਜ਼ਿਕਰ ਕੀਤਾ ਅਤੇ ਆਉਣ ਵਾਲੇ ਸਮੇਂ ’ਚ ਜੀਤ ਕਲਚਰਲ ਕਲੱਬ ਦੀ ਸਫਲਤਾ ਦੀ ਦੁਆ ਕੀਤੀ। ਡਾ: ਨਵਦੀਪ ਸਿੰਘ ਜੋ ਕਿ ਕਲੱਬ ਦੇ ਉਪ ਪ੍ਰਧਾਨ ਹਨ, ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪ੍ਰੋਗਰਾਮ ਦੇ ਆਯੋਜਨ ’ਚ ਕਾਲਜ ਦਾ ਵੱਡਾ ਸਹਿਯੋਗ ਹੈ।
ਪ੍ਰਿੰਸੀਪਲ ਡਾ: ਮਹਿਲ ਸਿੰਘ ਨੇ ਦਰਸਕਾਂ ਨੂੰ ਵਿਸਾਖੀ ਦੀ ਅਗਾਊਂ ਵਧਾਈ ਦਿੰਦਿਆ ਹੋਇਆ ਕਿਹਾ ਕਿ ਕਾਲਜ ਵਿਦਿਆਰਥੀਆਂ ਅੰਦਰ ਲੋਕ ਕਲਾਵਾਂ ਨੂੰ ਵਿਕਸਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਹਮੇਸ਼ਾ ਹੀ ਅਜਿਹੇ ਉਪਰਾਲਿਆ ਨੂੰ ਹੁੰਗਾਰਾ ਭਰਦਾ ਰਿਹਾ ਹੈ।ਵਿਸ਼ੇਸ ਮਹਿਮਾਨ ਸ੍ਰੀਮਤੀ ਛੀਨਾ ਨੇ ਪ੍ਰੋਗਰਾਮ ’ਚ ਲੱਗੀ ਹੋਈ ਲੋਕ ਕਢਾਈ ਅਤੇ ਫੁਲਕਾਰੀ ਆਦਿ ਦੀ ਪ੍ਰਦਰਸ਼ਨੀ ’ਚ ਖਾਸ ਰੁਚੀ ਦਿਖਾਈ ।
ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ ਮਹਿਮਾਨ ਨੂੰ ਵਿਸ਼ੇਸ ਚਿੰਨ ਦੇ ਕੇ ਸਨਮਾਨਿਆ ਗਿਆ। ਪ੍ਰੋਗਰਾਮ ’ਚ ਭਾਗ ਲੈਣ ਵਾਲੇ ਸਾਰਿਆਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦਿੱਤੇ ਗਏ। ਇਸ ਮੌਕੇ ਲੋਕ ਪਕਵਾਨਾਂ ਦੇ ਸਟਾਲ ਦੀ ਦਰਸਕਾਂ ਦੇ ਆਕਰਸ਼ਣ ਦਾ ਕਾਰਨ ਬਣੇ ਰਹੇ। ਪ੍ਰੋਗਰਾਮ ਦਾ ਸੰਚਾਲਨ ਮੈਡਮ ਗੁਰਮਿੰਦਰਜੀਤ ਕੌਰ ਅਤੇ ਹਰਪ੍ਰੀਤ ਸਿੰਘ ਨੇ ਬਾਖੂਬੀ ਕੀਤਾ।
ਇਸ ਮੌਕੇ ਕੌਂਸਲ ਦੇ ਅੰਡਰ ਸੈਕਟਰੀ ਡੀ.ਐਸ ਰਟੌਲ, ਲਵਦੀਪ ਸਿੰਘ, ਬਿਕਰਮਦੀਪ ਸਿੰਘ, ਮਨਦੀਪ ਸਿੰਘ, ਅਜੈਪਾਲ ਸਿੰਘ ਢਿੱਲੋਂ, ਮਨਰਾਜ ਛੀਨਾ, ਦਲਜੀਤ ਸਿੰਘ, ਸਾਹਿਬ ਸਿੰਘ, ਮਨਪ੍ਰੀਤ ਕੌਰ, ਦਲਜੀਤ ਸਿੰਘ ਢਿੱਲੋਂ, ਸਤਿੰਦਰ ਸਿੰਘ, ਯੁਧਦੀਪ ਸਿੰਘ ਅਤੇ ਹੋਰ ਟੀਮ ਮੈਂਬਰ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media