Friday, June 19, 2026

ਦਸਮੇਸ਼ ਪਿਤਾ ਗੋਬਿੰਦ ਸਿੰਘ

Guru-Gobind-SIngh-Jiਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ,
ਯਾਦ ਰਖੋ ਕੁਰਬਾਨੀ।    
ਜਿਸ ਦਾਦਾ-ਬਾਪੂ, ਪੁੱਤਰ ਵਾਰ ਕੇ,
ਰੱਖੀ ਧਰਮ ਨਿਸ਼ਾਨੀ।

ਗੁਰੂ ਤੇਗ ਬਹਾਦਰ ਜੀ ਦੀ ਸ਼ਰਨੀ,
ਆਏ ਪੰਡਿਤ ਕਸ਼ਮੀਰੀ।
ਜਾਂਦਾ ਹਿੰਦੁ ਧਰਮ ਬਚਾਓ
ਸਾਡੇ ਪੱਲੇ ਹੈ ਦਿਲਗੀਰੀ।
ਪਿਤਾ ਜੀ ਧਰਮ ਬਚਾਉ ਇਨ੍ਹਾਂ ਦਾ,
ਇਹ ਨਹੀਂ ਕੌਮ ਬੇਗਾਨੀਂ ;
ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ,
ਯਾਦ ਰੱਖੋ ਕੁਰਬਾਨੀ।    
ਜਿਸ ਦਾਦਾ-ਬਾਪੂ, ਪੁੱਤਰ ਵਾਰ ਕੇ
ਰੱਖੀ ਧਰਮ ਨਿਸ਼ਾਨੀ।

ਜਦ ਦਾਦੇ ਹਰਗੋਬਿੰਦ ਸਾਹਿਬ ਨੇ,
ਪਹਿਨੀਆਂ ਦੋ ਤਲਵਾਰਾਂ।
ਇਕ ਮੀਰੀ ਇਕ ਪੀਰੀ ਦੀ
ਤਾਂ ਦੰਗ ਹੋਈਆਂ ਸਰਕਾਰਾਂ।
ਜ਼ੁਲਮ ਨੂੰ ਟੱਕਰ ਗੁਰਾਂ ਜੋ ਦਿੱਤੀ,
ਬਣ ਗਈ ਅਮਰ ਕਹਾਣੀ ;
ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ,
ਯਾਦ ਰੱਖੋ ਕੁਰਬਾਨੀ।    
ਜਿਸ ਦਾਦਾ-ਬਾਪੂ, ਪੁੱਤਰ ਵਾਰ ਕੇ
ਰਖੀ ਧਰਮ ਨਿਸ਼ਾਨੀ।

ਮਾਂ ਗੁਜ਼ਰੀ ਦੇ ਘਰ ਸੂਰਾ ਹੋਇਆ,
ਗੁਰ ਗੋਬਿੰਦ ਜੀ ਪਿਆਰਾ।
ਜ਼ੁਲਮ ਅੱਗੇ ਲ਼ੜਨ ਵਾਸਤੇ
ਪੰਥ ਬਣਾਇਆ ਨਿਆਰਾ।
ਇਕ, ਦੋ, ਤਿੰਨ, ਚਾਰ ਤੇ ਪੰਜਵਾਂ
ਦੇ ਗਏ ਹੱਸ ਬਲਿਦਾਨੀ ;
ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ
ਯਾਦ ਰੱਖੋ ਕੁਰਬਾਨੀ।    
ਜਿਸ ਦਾਦਾ-ਬਾਪੂ, ਪੁੱਤਰ ਵਾਰ ਕੇ
ਰੱਖੀ ਧਰਮ ਨਿਸ਼ਾਨੀ।

ਜਾਲਮ-ਜੁਲਮ ਦੀਆਂ ਸੋਚਾਂ ਨੂੰ,
ਮਿੱਟੀ ਵਿੱਚ ਦਫ਼ਨਾਇਆ।
ਅਨੰਦਪੁਰ ‘ਚ ਪੰਥ ਖਾਲਸਾ
ਏਸੇ ਹੀ ਲਈ ਸਜਾਇਆ।
ਉਹ ਸਿੰਘ ਕੌਮ ਦੇ ਲੇਖੇ ਲੱਗ ਗਏ,
ਜੋ ਵਾਰ ਗਏ ਜ਼ਿੰਦਗ਼ਾਨੀ;
ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ,
ਯਾਦ ਰੱਖੋ ਕੁਰਬਾਨੀ।        
ਜਿਸ ਦਾਦਾ-ਬਾਪੂ, ਪੁੱਤਰ ਵਾਰ ਕੇ
ਰੱਖੀ ਧਰਮ ਨਿਸ਼ਾਨੀ।

ਦੋ ਚਮਕੌਰ ਦੀ ਜੰਗ ਦੇ ਅੰਦਰ,
ਦੋ ਨੀਹਾਂ ‘ਚ ਚਿਣਵਾਏ।
ਬੋਲੇ ਸੋ ਨਿਹਾਲ ਦੇ ੳਨ੍ਹਾਂ
ਬਾਂਹ ਚੁੱਕ ਜੈਕਾਰੇ ਲਾਏ।
ਸੰਤ-ਸਿਪਾਹੀ ਬਣ ਗਏ `ਸੁਹਲ’
ਜੱਗ `ਤੇ ਹੋਈ ਹੈਰਾਨੀ;
ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ,
ਯਾਦ ਰੱਖੋ ਕੁਰਬਾਨੀ।        
ਜਿਸ ਦਾਦਾ-ਬਾਪੂ, ਪੁੱਤਰ ਵਾਰ ਕੇ
ਰੱਖੀ ਧਰਮ ਨਿਸ਼ਾਨੀ।
Malkiat Suhal

 

 

ਮਲਕੀਅਤ ਸਿੰਘ ‘ਸੁਹਲ’
ਨੋਸ਼ਹਿਰਾ ਬਹਾਦਰ, ਡਾਕ- ਤਿੱਬੜੀ (ਗੁਰਦਾਸਪੁਰ)
ਮੋ-9872848610
 

Check Also

ਪਵਿੱਤਰ ਨਗਰੀ ਨੂੰ ਸਾਫ਼-ਸੁਥਰਾ ਬਣਾਉਣ ਲਈ ਨਗਰ ਨਿਗਮ ਵੱਲੋਂ ਘਰ-ਘਰ ਕੂੜਾ ਇਕੱਠਾ ਕਰਨ ਬਾਰੇ ਜਾਗਰੂਕਤਾ ਮੁਹਿੰਮ ਤੇਜ਼

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਲਈ …

Leave a Reply