Wednesday, August 26, 2026

`ਜੁਗਨੀ`

ਜੁਗਨੀ ਗੁਰਬਤ ਦੇ ਵਿੱਚ ਧਸ ਗਈ,
ਆਟੇ-ਦਾਲ ਦੇ ਜਾਲ `ਚ ਫਸ ਗਈ,
ਨਿੱਤ ਨਵੇਂ-ਨਵੇਂ ਲਾਰੇ ਲਾਉਂਦੇ ਨੇ ।
ਨੇਤਾ ਵੋਟਾਂ ਦਾ ਮੁੱਲ ਪਾਉਂਦੇ ਨੇ ।…

ਪੱਕੀ ਨੌਕਰੀ ਖਤਮ ਹੀ ਕਰਤੀ,
ਜੁਗਨੀ ਠੇਕੇ ਉਤੇ ਭਰਤੀ,
ਨਾ ਪੈਨਸ਼ਨ ਨਾ ਕੋਈ ਭੱਤਾ ਹੈ ।
ਮਨ ਜੁਗਨੀ ਦਾ ਬੜਾ ਖੱਟਾ ਹੈ ।…

ਜੁਗਨੀ ਮੰਡੀਆਂ ਦੇ ਵਿੱਚ ਰੁਲਦੀ,
ਫਸਲ ਹੈ ਕੱਖਾਂ ਦੇ ਭਾਅ ਤੁਲਦੀ,
ਪੈਲੀ ਸਾਰੀ ਹੀ ਗਹਿਣੇ ਪਾਈ ਹੈ ।
ਜੁਗਨੀ ਜੀਅ-ਜੀਅ ਦੀ ਕਰਜ਼ਾਈ ਹੈ ।…

ਸਰਕਾਰਾਂ ਜੁਗਨੀ ਤੋਂ ਮੂੰਹ ਮੋੜੇ,
ਸਕੂਲ ਤੇ ਹਸਪਤਾਲ ਨੇ ਤੋੜੇ,
ਔਲਾਦ ਵੀ ਦਿਹਾੜੀ ਕਰਦੀ ਹੈ ।
ਜੁਗਨੀ ਬਿਨਾਂ ਇਲਾਜ ਤੋਂ ਮਰਦੀ ਹੈ ।…

ਬਚਦੀ ਜੁਗਨੀ ਆਪ ਬਚਾ ਲਉ,
ਕਰਕੇ ਏਕਾ ਜ਼ੋਰ ਲਗਾ ਲਉ,
ਅੱਜ ਸਮਾਂ ਮੰਗਦਾ ਕੁਰਬਾਨੀ ਹੈ ।
ਦਾਅ ਤੇ ਲੱਗੀ ਜਿੰਦਗਾਨੀ ਹੈ ।…
Gurpreet Rangilpur

 
ਗੁਰਪ੍ਰੀਤ ਸਿੰਘ ਰੰਗੀਲਪੁਰ
ਗੁਰਦਾਸਪੁਰ।
ਮੋ. 9855 207071

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …

Leave a Reply