ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਏਸ਼ੀਆ ਦੀ ਪ੍ਰਸਿੱਧ ਤਕਨੀਕੀ ਸੰਸਥਾ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ
ਟੈਕਨਾਲੋਜੀ (ਡੀਮਡ ਯੂਨੀਵਰਸਿਟੀ ) ਦੇ ਹੈਲਥ ਸੈਂਟਰ ਵਿਖੇ ਸੰਸਥਾ ਦੇ ਡਾਇਰੈਕਟਰ ਡਾ. ਸ਼ੈਲੇਂਦਰ ਜੈਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਹੈਲਥ ਸੈਂਟਰ ਦੇ ਚੇਅਰਪਰਸਨ ਡਾ. ਕਮਲੇਸ਼ ਕੁਮਾਰੀ ਦੀ ਯੋਗ ਅਗਵਾਈ ਹੇਠ ਕੈਂਸਰ ਦੀ ਮੁੱਢਲੀ ਜਾਂਚ ਅਤੇ ਅੱਖਾਂ ਦੀਆਂ ਬਿਮਾਰੀਆਂ ਸਬੰਧੀ 2 ਰੋਜ਼ਾ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।ਚੇਅਰਪਰਸਨ ਮੈਡਮ ਕਮਲੇਸ਼ ਕੁਮਾਰੀ ਨੇ ਦੱਸਿਆ ਕਿ ਕਿ ਇਸ ਕੈਂਪ ਵਿੱਚ ਕੈਂਸਰ ਦੀਆਂ ਬਿਮਾਰੀਆਂ ਸਬੰਧੀ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਦੇ ਡਾ. ਤਪਸ਼ ਡੋਰਾ ਅਤੇ ਦੇਵ ਸੀਸ ਚੌਧਰੀ ਨੇ ਪੂਰੀ ਟੀਮ ਸਮੇਤ ਪੁੱਜ ਕੇ ਕੈਂਸਰ ਦੇ ਮਰੀਜ਼ਾਂ ਅਤੇ ਸਿਵਲ ਹਸਪਤਾਲ ਸੰਗਰੂਰ ਤੋਂ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਨਿਧੀ ਗੁਪਤਾ ਨੇ ਵਿਦਿਆਰਥੀਆਂ ਤੇ ਮਰੀਜ਼ਾਂ ਦੀਆਂ ਅੱਖਾਂ ਦੀ ਚੈਕਿੰਗ ਕੀਤੀ।ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਸਲਾਈਟ ਸੰਸਥਾ ਵਲੋਂ ਗੋਦ ਲਏ ਗਏ ਪਿੰਡ ਦੁੱਗਾਂ, ਸ਼ੇਰੋਂ, ਨਮੋਲ, ਲੋਹਾਖੇੜਾ, ਝਾੜੋਂ, ਬਡਰੁੱਖਾ ਅਤੇ ਲੌਂਗੋਵਾਲ ਦੇ ਮਰੀਜ਼ਾਂ ਅਤੇ ਸਲਾਈਟ ਸੰਸਥਾ ਵਿਚ ਠੇਕੇ ਦੇ ਆਧਾਰ `ਤੇ ਕੰਮ ਕਰਦੇ ਵਰਕਰਾਂ ਜਿਨ੍ਹਾਂ ਵਿੱਚ ਸਵੀਪਰ, ਸਕਿਉਰਿਟੀ ਗਾਰਡ, ਮਾਲੀ ਆਦਿ ਦੀ ਵੀ ਬਿਲਕੁੱਲ ਮੁਫ਼ਤ ਜਾਂਚ ਕਰਕੇ ਉਨ੍ਹਾਂ ਨੂੰ ਦਵਾਈਆਂ ਵੀ ਫ਼ਰੀ ਦਿੱਤੀਆਂ।ਇਸ ਮੌਕੇ ਡਾ. ਤਪਸ਼ ਡੋਰਾ ਨੇ ਦਸਿਆ ਕਿ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਵਿਖੇ ਕੈਂਸਰ ਦੇ ਮਰੀਜ਼ਾਂ ਦਾ ਬਹੁਤ ਹੀ ਘੱਟ ਕੀਮਤ `ਤੇ ਇਲਾਜ ਕੀਤਾ ਜਾ ਰਿਹਾ ਹੈ।ਉਨ੍ਹਾਂ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਦੇ ਅੰਦਰ ਵੀ ਇਹ ਹਸਪਤਾਲ ਕਵਰ ਹੈ, ਜਿਥੇ ਬਾਹਰਲੇ ਹਸਪਤਾਲਾਂ `ਚ ਕੈਂਸਰ ਦੇ ਮਰੀਜ਼ਾਂ ਦੀ ਕੇਮੋਥਰੈਪੀ ਡੇਢ ਲੱਖ ਰੁਪਏ ਵਿੱਚ ਹੁੰਦੀ ਹੈ, ਉਥੇ ਹੋਮੀ ਭਾਵਾ ਕੈਂਸਰ ਸੈਂਟਰ ਸੰਗਰੂਰ ਵਿਖੇ ਇਹ ਥੈਰੇਪੀ ਸਿਰਫ਼ ਪੈਂਤੀ-ਛੱਤੀ ਹਜ਼ਾਰ ਰੁਪਏ ਵਿੱਚ ਹੀ ਕੀਤੀ ਜਾ ਰਹੀ ਹੈ।
ਇਸ ਮੌਕੇ ਸਿੰਘ ਡਾ. ਦਮਨਜੀਤ ਪੀ.ਆਰ.ਓ ਸਲਾਈਟ ਲੌਂਗੋਵਾਲ, ਡਾ. ਜਸਦੀਪ ਕੌਰ, ਅਮਰਜੀਤ ਕੌਰ, ਕੁਲਦੀਪ ਕੌਰ, ਲਖਵਿੰਦਰ ਕੌਰ, ਸ਼ਿੰਦਰਪਾਲ ਸਿੰਘ, ਜੀਵਨ ਸਿੰਘ, ਹਰਤੇਜ ਸਿੰਘ ਆਦਿ ਵੀ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media