ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਵਿਖੇ ਬੱਚਿਆਂ `ਚ ਦੇਸ਼ ਭਗਤੀ ਦੀ ਭਾਵਨਾ ਭਰਨ,
ਆਜ਼ਾਦੀ ਸੰਗਰਾਮ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਉਣ ਅਤੇ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਦੇ 100 ਸਾਲ ਪੂਰੇ ਹੋਣ `ਤੇ ਪੋਸਟਰ, ਕਵਿਤਾ ਉਚਾਰਨ ਮੁਕਾਬਲੇ ਤੇ ਲੇਖ ਮੁਕਾਬਲੇ ਕਰਵਾਏ ਗਏ।ਬੱਚਿਆਂ ਨੂੰ ਲਾਇਬ੍ਰ੍ਰਰੀ ਨਾਲ਼ ਜੋੜਨ ਲਈ ਤੇ ਖੋਜ਼ੀ ਬਿਰਤੀ ਪੈਦਾ ਕਰਨ ਲਈ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ।ਕਵਿਤਾ ਉਚਾਰਨ ਮੁਕਾਬਲੇ `ਚ ਮਨਪ੍ਰੀਤ ਕੌਰ ਨੇ ਪਹਿਲਾ, ਮਨਿੰਦਰ ਕੌਰ ਨੇ ਦੂਸਰਾ, ਪੋਸਟਰ ਮੇਕਿੰਗ ਚ ਜਸ਼ਨਪ੍ਰੀਤ ਸਿੰਘ ਨੇ ਪਹਿਲਾ, ਹਰਮਨਪ੍ਰੀਤ ਨੇ ਦੂਸਰਾ, ਤੀਸਰਾ ਸਥਾਨ ਅਰਮਾਨ ਭੱਟੀ, ਚਿਤਰਕਲਾ ਮੁਕਾਬਲੇ `ਚ ਮਨਦੀਪ ਨੇ ਪਹਿਲਾ, ਅਰਮਾਨ ਸਾਹੋਕੇ ਨੇ ਦੂਸਰਾ, ਤੀਸਰਾ ਸਥਾਨ ਸਿਮਰਨਜੀਤ ਸਿੰਘ ਨੇ ਹਾਸਿਲ ਕੀਤਾ। ਕੁਇਜ਼ ਦੇ ਸ਼ਾਨਦਾਰ ਅਤੇ ਫਸਵੇਂ ਮੁਕਾਬਲੇ ਚ ਅਮਨਦੀਪ ਅਤੇ ਜੈਸਮੀਨ ਦੀ ਜੋੜੀ ਨੇ ਪਹਿਲਾ, ਕਰਨਵੀਰ ਅਤੇ ਹਰਮਨ ਭੱਟੀ ਦੀ ਜੋੜੀ ਨੇ ਦੂਸਰਾ ਸਥਾਨ ਹਾਸਿਲ ਕੀਤਾ।ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਸਰਪੰਚ ਕੁਲਦੀਪ ਕੌਰ, ਸਕੂਲ ਕਮੇਟੀ ਦੇ ਪ੍ਰਧਾਨ ਬਲਜੀਤ ਬੱਲੀ ਨੇ ਨਿਭਾਈ।ਗਿਆਨ ਸਿੰਘ ਭੁੱਲਰ, ਬਿੱਟੂ ਪੰਡਿਤ, ਵਿਜੇ ਕੁਮਾਰ, ਸਾਹਿਬ ਸਿੰਘ, ਸੂਬਾ ਸਿੰਘ ਨੰਬਰਦਾਰ, ਗੋਲੀ, ਸਲਵਿੰਦਰ ਸਿੰਘ ਆਦਿ ਮੌਜੂਦ ਸਨ।ਅਧਿਆਪਕ ਸੁਖਪਾਲ ਸਿੰਘ ਤੇ ਪਰਵੀਨ ਕੌਰ ਦਾ ਪ੍ਰੋਗਰਾਮ ਦੀ ਸਫ਼ਲਤਾ ਤੇ ਬਾਕੀ ਅਧਿਆਪਕਾਂ ਪ੍ਰਦੀਪ ਸਿੰਘ, ਰੇਨੂੰ ਸਿੰਗਲਾ, ਸਤਪਾਲ ਕੌਰ, ਬਲਜਿੰਦਰ ਕੌਰ, ਹਰਵਿੰਦਰ ਕੌਰ ਨੇ ਧੰਨਵਾਦ ਕੀਤਾ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media