Thursday, May 2, 2024

ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਜਲ੍ਹਿਆਂਵਾਲਾ ਬਾਗ਼ ਦੇ 100 ਸਾਲਾ ਸ਼ਤਾਬਦੀ `ਤੇ ਸਮਾਗਮ

ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਲ੍ਹਿਆਂ ਵਾਲੇ ਬਾਗ਼ `ਚ ਵਾਪਰੇ ਖ਼ੂਨੀ ਸਾਕੇ ਦਾ 100 ਸਾਲਾ ਸ਼ਤਾਬਦੀ ਦਿਵਸ ਤਹਿਤ ਸਥਾਨਕ PUNJ1304201916ਪੱਤੀ ਝਾੜੋ ਲੌਂਗੋਵਾਲ ਦੇ ਪੈਲਸ ਵਿਖੇ ਇਕ ਸਮਾਗਮ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਿਸ਼ੇਸ਼ ਤੌਰ ਤੇ ਪੁੱਜੇ ।ਉਨ੍ਹਾਂ ਸੰਬੋਧਨ ਕਰਦਿਆਂ ਕਿਹਾ 100 ਸਾਲ ਬੀਤਣ ਦੇ ਬਾਵਜੂਦ ਵੀ ਸਮੇਂ ਸਮੇਂ ਦੀਆਂ ਸਰਕਾਰਾਂ ਕਿਸਾਨਾਂ ਅਤੇ ਮਜ਼ਦੂਰਾ ਉੱਪਰ ਨਵੇਂ ਨਵੇਂ ਜਾਬਰ ਕਾਨੂੰਨ ਬਣਾ ਕੇ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਦਬਾਅ ਰਹੀਆਂ ਹਨ।ਅੰਗਰੇਜ਼ਾਂ ਦੇ ਸਮੇਂ ਅਤੇ ਅੱਜ ਦੇ ਸਮੇਂ ਦਾ ਕੋਈ ਫ਼ਰਕ ਨਹੀਂ।ਲੋਕਾਂ ਨੂੰ ਗ਼ਰੀਬੀ ਦੀ ਦਲਦਲ ਵਿੱਚ ਨਵੇਂ ਨਵੇਂ ਕਾਨੂੰਨ ਬਣਾ ਕੇ ਘਸੀਟਿਆ ਜਾ ਰਿਹਾ ਹੈ। ਮੋਦੀ ਸਰਕਾਰ ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਾਲਾਨਾ ਦੇ ਕੇ ਕੋਝਾ ਮਜ਼ਾਕ ਕਰ ਰਹੀ ਹੈ।ਇਸ ਪੂੰਜੀਵਾਦੀ ਸਰਕਾਰ ਨੇ ਲੋਕਾਂ ਦੇ ਹਿਤਾਂ ਦੀ ਪੂਰਤੀ ਲਈ ਕਿਸਾਨ ਮਜ਼ਦੂਰਾਂ, ਮੱਧ ਵਰਗੀ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ ਅਤੇ ਇਸ ਸਮਾਗਮ ਦੌਰਾਨ ਇੰਕਲਾਬੀ ਨਾਟਕ ਤੋਂ ਇਲਾਵਾ ਇੰਕਲਾਬੀ ਗੀਤ ਸੰਗੀਤ ਵੀ ਹੋਇਆ।
ਇਸ ਮੌਕੇ ਮਾਸਟਰ ਬਲਵੀਰ ਚੰਦ, ਸਲਾਇਟ ਪ੍ਰਧਾਨ ਜੁਝਾਰ ਸਿੰਘ, ਸੁਖਪਾਲ ਬਾਜਵਾ, ਜਸਵਿੰਦਰ ਸੂਬਾ ਆਗੂ, ਗੋਬਿੰਦਰ ਸਿੰਘ, ਗੁਰਮੇਲ ਸਿੰਘ ਲੌਂਗੋਵਾਲ, ਗੋਬਿੰਦ ਸਿੰਘ, ਨਛੱਤਰ ਸਿੰਘ ਬਡਰੁੱਖਾ, ਸਰਦਾਰਾ ਸਿੰਘ, ਪੱਪੂ ਸਿੰਘ ਕਿਲ੍ਹਾ ਭਰੀਆਂ, ਹੈਪੀ ਸਿੰਘ, ਹਾਕਮ ਸਿੰਘ ਸੇਰੋਂ, ਹਾਕਮ ਸਿੰਘ, ਮੇਘ ਸਿੰਘ, ਰਾਜਪਾਲ ਮੰਗਵਾਲ, ਕਰਮਜੀਤ ਸਿੰਘ, ਮੰਗਵਾਲ, ਦਲਵਾਰਾ ਸਿੰਘ, ਮਲਕੀਤ ਸਿੰਘ ਲੋਹਾਖੇੜ੍ਹਾ, ਨਛੱਤਰ ਸਿੰਘ, ਹਰਦੇਵ ਸਿੰਘ ਮੰਡੇਰ ਕਲਾਂ, ਹਰਦੇਵ ਸਿੰਘ ਮੰਡੇਰ ਖ਼ੁਰਦ, ਧੰਨਾ ਸਿੰਘ, ਜਰਨੈਲ ਸਿੰਘ ਦਿਆਲਗੜ੍ਹ, ਸੇਰ ਸਿੰਘ, ਜਗਰੂਪ ਸਿੰਘ, ਦਲਵਾਰਾ ਸਿੰਘ, ਬੰਤ ਸਿੰਘ , ਬਿੱਕਰ ਸਿੰਘ ਪਿੰਡੀਆਂ, ਬਾਵਾ ਸਿੰਘ, ਬਲਜੀਤ ਸਿੰਘ ਲੌਂਗੋਵਾਲ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੁਆ ਅਤੇ ਬਲਾਕ ਸੁਨਾਮ ਸੁਖਪਾਲ ਸਿੰਘ ਮਾਣਕ ਆਦਿ ਨੇ ਵੀ ਸੰਬੋਧਨ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਖ਼ਾਲਸਾਈ …

Leave a Reply